ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਨਕਲੀ ਦਸਤਾਵੇਜ਼ਾਂ ਤੇ ਤਸਦੀਕ ਕੀਤੇ ਬਗੈਰ 30 ਹਜ਼ਾਰ ਦੇ ਕਰੀਬ ਅਸਲਾ ਲਾਇਸੈਂਸ ਜਾਰੀ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਆਈਏਐਸ ਰਾਜੀਵ ਰੰਜਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੂਤਰਾਂ ਮੁਤਾਬਕ ਰਾਜੀਵ ਰੰਜਨ ਦਾ ਸੰਪਰਕ ਡੀਐਸਪੀ ਦਵਿੰਦਰ ਸਿੰਘ ਨਾਲ ਜੁੜ ਰਿਹਾ ਹੈ ਜਿਸ ਨੂੰ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਬੀਆਈ ਇਸ ਬਾਰੇ ਰੰਜਨ ਤੋਂ ਪੁੱਛਗਿੱਛ ਕਰ ਰਹੀ ਹੈ।
ਸੀਬੀਆਈ ਇਸ ਕੇਸ ਦੇ ਦੂਜੇ ਮੁਲਜ਼ਮ ਹੁਸੈਨ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਸੀਬੀਆਈ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਕੌਮੀ ਜਾਂਚ ਏਜੰਸੀ ਨਾਲ ਵੀ ਸੰਪਰਕ ਕਰੇਗੀ। ਧਿਆਨ ਰਹੇ ਕਿ ਐਨਆਈਏ ਦਵਿੰਦਰ ਸਿੰਘ ਦੇ ਕੇਸ ਦੀ ਜਾਂਚ ਕਰ ਰਹੀ ਹੈ। ਇਲਜ਼ਾਮ ਇਹ ਹੈ ਕਿ ਰਾਜੀਵ ਰੰਜਨ ਤੇ ਇਤਰਾਤ ਹੁਸੈਨ ਕੁਪਵਾੜਾ ਦੇ ਜ਼ਿਲ੍ਹਾ ਮੈਜਿਸਟਰੇਟ (ਡੀਐਮ) ਵਜੋਂ ਸੇਵਾ ਨਿਭਾਅ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਅਸਲਾ ਲਾਇਸੈਂਸ ਜਾਅਲੀ ਦਸਤਾਵੇਜ਼ਾਂ 'ਤੇ ਜਾਰੀ ਕੀਤੇ ਸੀ।
ਸੀਬੀਆਈ ਮੁਤਾਬਕ ਰੰਜਨ ਨੇ ਕੁਪਵਾੜਾ 'ਚ ਸਾਲ 2016 ਤੋਂ 2017 ਦੌਰਾਨ ਆਪਣੀ ਤਾਇਨਾਤੀ ਦੌਰਾਨ ਤਕਰੀਬਨ 30,000 ਅਸਲਾ ਲਾਇਸੈਂਸ ਜਾਰੀ ਕੀਤੇ ਸੀ। ਉਨ੍ਹਾਂ ਨੇ ਅੱਠ ਤੋਂ ਦਸ ਲੱਖ ਰੁਪਏ ਪ੍ਰਤੀ ਲਾਇਸੈਂਸ ਲਏ। ਇਸ ਮਾਮਲੇ ਵਿੱਚ ਰਾਜੀਵ ਰੰਜਨ ਬੈਚ ਦੇ ਦੋ ਆਈਏਐਸ ਤੇ ਉਸ ਦੇ ਸੀਨੀਅਰ ਬੈਚ ਦੇ ਇੱਕ ਆਈਏਐਸ ਤੋਂ ਇਲਾਵਾ ਦੋ ਆਈਪੀਐਸ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ।
2017 'ਚ ਰਾਜਸਥਾਨ ਪੁਲਿਸ ਨੇ ਰਾਜੀਵ ਰੰਜਨ ਦੇ ਭਰਾ ਜੋਤੀ ਰੰਜਨ ਨੂੰ ਫਰਜ਼ੀ ਅਸਲਾ ਲਾਇਸੈਂਸ ਸਮੇਤ ਗ੍ਰਿਫ਼ਤਾਰ ਕੀਤਾ ਸੀ। 2007 ਵਿੱਚ ਸ਼੍ਰੀਗੰਗਾਨਗਰ ਵਿੱਚ ਜਾਅਲੀ ਅਸਲਾ ਲਾਇਸੈਂਸ ਦੇ ਮਾਮਲੇ ਸਾਹਮਣੇ ਆਉਣ ‘ਤੇ ਕਰੀਬ ਅੱਧੀ ਦਰਜਨ ਕੇਸ ਦਰਜ ਕੀਤੇ ਗਏ ਸੀ। ਜਾਂਚ 'ਚ ਉਸ ਵੇਲੇ ਦੇ ਆਈਏਐਸ ਸੁਪਰਵਿਜ਼ਨ ਕੇਸ ਚੋਂ ਦੋ-ਤਿੰਨ ਲਾਪ੍ਰਵਾਹੀ ਮੰਨੇ ਗਏ। ਇੰਨਾ ਹੀ ਨਹੀਂ, ਦੋ ਕਲਰਕਾਂ ਤੇ ਸਬੰਧਤ ਬ੍ਰਾਂਚ ਦੇ ਇੱਕ ਸਹਾਇਕ ਸਟਾਫ ਖਿਲਾਫ ਵਿਭਾਗੀ ਕਾਰਵਾਈ ਵੀ ਕੀਤੀ ਗਈ ਸੀ।
ਇਹ ਵੀ ਪੜ੍ਹੋ:
ਕਿਸ ਤੋਂ ਲੱਗ ਰਿਹਾ ਡੀਐਸਪੀ ਦੇਵ ਨੂੰ ਡਰ, ਅਦਾਲਤ ਨੂੰ ਕੀਤੀ ਖਾਸ ਅਪੀਲ
ਜਾਅਲੀ ਦਸਤਾਵੇਜ਼ਾਂ 'ਤੇ ਹੀ ਬਣਾਏ 30,000 ਅਸਲਾ ਲਾਇਸੈਂਸ, ਡੀਐਸਪੀ ਦਵਿੰਦਰ ਸਿੰਘ ਨਾਲ ਜੁੜੇ ਤਾਰ
ਮਨਵੀਰ ਕੌਰ ਰੰਧਾਵਾ
Updated at:
03 Mar 2020 12:39 PM (IST)
ਨਕਲੀ ਦਸਤਾਵੇਜ਼ਾਂ ਤੇ ਤਸਦੀਕ ਕੀਤੇ ਬਗੈਰ 30 ਹਜ਼ਾਰ ਦੇ ਕਰੀਬ ਅਸਲਾ ਲਾਇਸੈਂਸ ਜਾਰੀ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਆਈਏਐਸ ਰਾਜੀਵ ਰੰਜਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੂਤਰਾਂ ਮੁਤਾਬਕ ਰਾਜੀਵ ਰੰਜਨ ਦਾ ਸੰਪਰਕ ਡੀਐਸਪੀ ਦਵਿੰਦਰ ਸਿੰਘ ਨਾਲ ਜੁੜ ਰਿਹਾ ਹੈ।
- - - - - - - - - Advertisement - - - - - - - - -