ਚੰਡੀਗੜ੍ਹ: ਪੰਚਕੁਲਾ ਤੋਂ ਕੋਰੋਨਾਵਾਇਰਸ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਆਉਣ ਨਾਲ ਜ਼ਿਲ੍ਹੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਇਹ ਸਾਰੇ 7 ਮਾਮਲੇ ਸੈਕਟਰ 15 ‘ਚੋਂ ਇੱਕ ਹੀ ਪਰਿਵਾਰ ‘ਚੋਂ ਆਏ ਹਨ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਸੇ ਪਰਿਵਾਰ ਦੀ 44 ਸਾਲਾ ਮਹਿਲਾ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਇਸ ਤੋਂ ਅਗਲੇ ਹੀ ਦਿਨ ਉਸ ਦੇ ਪਤੀ ਦੀ ਰਿਪੋਰਟ ਵੀ ਪੌਜ਼ੇਟਿਵ ਆਈ। ਇਸ ਸਭ ਤੋਂ ਬਾਅਦ ਸੈਕਟਰ 15 ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ, ਤਾਂ ਜੋ ਇਸ ਵਾਇਰਸ ਨੂੰ ਫੈਲ੍ਹਣ ਤੋਂ ਰੋਕਿਆ ਜਾ ਸਕੇ।
ਫਿਲਹਾਲ ਪੰਚਕੁਲਾ ਆਰੇਂਜ ਜ਼ੋਨ ‘ਚ ਆਉਂਦਾ ਹੈ, ਪਰ ਜੇਕਰ ਇੱਥੇ ਇੱਕ ਵੀ ਹੋਰ ਕੇਸ ਆਉਂਦਾ ਹੈ ਤਾਂ ਇਹ ਖੇਤਰ ਰੈੱਡ ਜ਼ੋਨ ‘ਚ ਆ ਜਾਵੇਗਾ। ਇਨ੍ਹਾਂ ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ ਹਰਿਆਣਾ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 212 ਤੱਕ ਪਹੁੰਚ ਗਈ ਹੈ। ਜਦਕਿ ਇੱਥੇ ਤਿੰਨ ਲੋਕਾਂ ਦੀ ਮੌਤ ਹੋ ਚੁਕੀ ਹੈ।
ਇੱਕੋ ਹੀ ਪਰਿਵਾਰ ਦੇ 7 ਜੀਅ ਕੋਰੋਨਾ ਪੌਜ਼ੇਟਿਵ, ਰੈੱਡ ਜ਼ੋਨ 'ਚ ਸ਼ਾਮਲ ਹੋ ਸਕਦਾ ਸ਼ਹਿਰ
ਏਬੀਪੀ ਸਾਂਝਾ
Updated at:
16 Apr 2020 11:51 AM (IST)
ਪੰਚਕੁਲਾ ਤੋਂ ਕੋਰੋਨਾਵਾਇਰਸ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਆਉਣ ਨਾਲ ਜ਼ਿਲ੍ਹੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਇਹ ਸਾਰੇ 7 ਮਾਮਲੇ ਸੈਕਟਰ 15 ‘ਚੋਂ ਇੱਕ ਹੀ ਪਰਿਵਾਰ ‘ਚੋਂ ਆਏ ਹਨ।
- - - - - - - - - Advertisement - - - - - - - - -