ਕੈਥਲ: ਕਿਸਾਨ ਅੰਦੋਲਨ 'ਚ ਹਿੱਸਾ ਲੈਣ ਕੈਥਲ ਤੋਂ ਦਿੱਲੀ ਜਾ ਰਹੇ ਤਿੰਨ ਨੌਜਵਾਨ ਕਾਰ ਸਮੇਤ ਪਿੰਡ ਆਹੂਲਾਨਾ ਨੇੜੇ ਨਹਿਰ 'ਚ ਡਿੱਗ ਗਏ ਸੀ। ਅੱਜ ਜਸਪ੍ਰੀਤ ਦੀ ਮ੍ਰਿਤਕ ਦੇਹ ਨਹਿਰ 'ਚੋਂ ਮਿਲੀ ਹੈ। ਇਸ ਦੌਰਾਨ ਨਹਿਰ 'ਚ ਡਿੱਗੇ ਦੋ ਹੋਰ ਨੌਜਵਾਨ ਸੁਰੱਖਿਅਤ ਬਾਹਰ ਨਿਕਲ ਆਏ ਸੀ ਜਦਕਿ ਜਸਪ੍ਰੀਤ ਲਾਪਤਾ ਸੀ। ਉਸ ਦੀ ਲਾਸ਼ ਪਿੰਡ ਆਹੂਲਾਨਾ ਨੇੜੇ ਨਹਿਰ ਵਿੱਚ ਮਿਲੀ। ਗੋਤਾਖੋਰੀ ਜਸਪ੍ਰੀਤ ਦੀ ਲਾਸ਼ ਨੂੰ ਨਹਿਰ ਵਿੱਚ ਪਾਣੀ ਨਿਰੰਤਰ ਘੱਟ ਕਰਵਾ ਕੇ ਤਲਾਸ਼ ਕਰ ਰਹੇ ਸੀ।


ਰਿਸ਼ਤੇਦਾਰ ਵੀ ਉਸ ਦਿਨ ਤੋਂ ਨਿਰੰਤਰ ਨਹਿਰ ਦਾ ਦੌਰਾ ਕਰ ਰਹੇ ਸੀ ਪਰ ਸਫਲਤਾ ਨਹੀਂ ਮਿਲ ਸਕੀ। ਛੇਵੇਂ ਦਿਨ ਜਸਪ੍ਰੀਤ ਦੀ ਲਾਸ਼ ਫੁੱਲਣ ਤੋਂ ਬਾਅਦ ਆਪਣੇ ਆਪ ਉੱਪਰ ਆ ਗਈ ਤੇ ਇਸ ਨੂੰ ਦੇਖਦਿਆਂ ਹੀ ਗੋਤਾਖੋਰਾਂ ਨੇ ਬਾਹਰ ਕੱਢਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਪਾਣੀਪਤ ਦੇ ਜਨਰਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦਾ ਚਾਚਾ ਪ੍ਰੇਮ ਸਿੰਘ ਜਸਪ੍ਰੀਤ ਦੇ ਸਾਥੀਆਂ 'ਤੇ ਕਤਲ ਦਾ ਇਲਜ਼ਾਮ ਲਾ ਰਿਹਾ ਹੈ।

ਕਿਸਾਨਾਂ ਨੂੰ ਰੋਕਣ ਲਈ ਪੁਲਿਸ ਲਾਇਆ ਪੂਰਾ ਟਿੱਲ? ਬਾਰਡਰ ਤੋਂ ਤਸਵੀਰਾਂ ਆਈਆਂ ਸਾਹਮਣੇ

ਉਹ ਕਹਿ ਰਹੇ ਹਨ ਕਿ ਜਸਪ੍ਰੀਤ ਦੇ ਸਾਥੀ ਸ਼ੁਰੂਆਤ ਵਿੱਚ ਝੂਠ ਬੋਲ ਰਹੇ ਸੀ, ਜਿਸ ਕਰਕੇ ਉਨ੍ਹਾਂ ਨੂੰ ਜਸਪ੍ਰੀਤ ਦੇ ਦੋਸਤਾਂ 'ਤੇ ਸ਼ੱਕ ਸੀ ਕਿ ਉਨ੍ਹਾਂ ਹੀ ਉਸ ਦੀ ਹੱਤਿਆ ਕਰ ਦਿੱਤੀ ਹੋਵੇਗੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਜਸਪ੍ਰੀਤ ਦੇ ਸਾਥੀਆਂ ਤੋਂ ਸਖਤੀ ਨਾਲ ਪੁੱਛਗਿੱਛ ਕਰਨੀ ਚਾਹੀਦੀ ਹੈ ਤਾਂ ਜੋ ਹਕੀਕਤ ਦਾ ਪਤਾ ਲਾਇਆ ਜਾ ਸਕੇ।

ਦੇਸ਼ ਦੀ ਅੱਧੀ ਅਬਾਦੀ ਭੁੱਖੀ, ਰੋਜ਼ਾਨਾ ਮਰ ਰਹੇ ਲੋਕ, ਫਿਰ 1000 ਕਰੋੜ ਦੀ ਨਵੀਂ ਸੰਸਦ ਕਿਉਂ ਬਣਵਾ ਰਹੇ ਮੋਦੀ? ਕਮਲ ਹਸਨ ਨੇ ਪੁੱਛਿਆ ਸਵਾਲ

ਉਧਰ, ਪੁਲਿਸ ਦਾ ਕਹਿਣਾ ਹੈ ਕਿ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਰਿਪੋਰਟ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਨਾਮਜ਼ਦ ਸਾਥੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ