ਕਰਨਾਲ: ਦੇਸ਼ ਦੇ ਲੋਕ ਹੁਣ ਤਕ ਮਹਿੰਗੀ ਸਬਜ਼ੀਆਂ ਦੀ ਮਾਰ ਝੱਲ ਰਹੇ ਸੀ, ਜਿਸ ਤੋਂ ਹੁਣ ਆਮ ਲੋਕਾਂ ਨੂੰ ਰਾਹਤ ਮਿਲ ਗਈ ਹੈ। ਦੱਸ ਦਈਏ ਕਿ ਹਰਿਆਣਾ ਦੇ ਕਰਨਾਲ 'ਚ ਆਲੂ, ਪਿਆਜ਼ ਸਮੇਤ ਹੋਰ ਸਬਜ਼ੀਆਂ ਜਿਨ੍ਹਾਂ ਦੀਆਂ ਕੀਮਤਾਂ ਪਿਛਲੇ ਮਹੀਨਿਆਂ ਵਿੱਚ ਅਸਮਾਨ ਨੂੰ ਛੂਹ ਗਈਆਂ ਸੀ, ਨਵੀਂ ਸਬਜ਼ੀ ਦੀ ਫਸਲ ਆਉਣ ਤੋਂ ਬਾਅਦ ਉਨ੍ਹਾਂ ਦੀਆਂ ਕੀਮਤਾਂ ਵਿੱਚ ਬਹੁਤ ਕਮੀ ਆਈ ਹੈ। ਕਰਨਾਲ ਦੇ ਆੜਤੀਆਂ ਮੁਤਾਬਕ ਪਿਛਲੇ ਸਮੇਂ ਵਿੱਚ ਆਲੂ 3400 ਰੁਪਏ ਪ੍ਰਤੀ ਦਿਨ ਵਿਕ ਰਿਹਾ ਸੀ, ਅੱਜ ਆਲੂ ਦੀ ਕੀਮਤ 700 ਰੁਪਏ ਪ੍ਰਤੀ ਕੁਇੰਟਲ ਹੋ ਗਏ ਹਨ।


ਆਲੂਆਂ ਸਮੇਤ ਹੋਰ ਸਬਜ਼ੀਆਂ ਦੀਆਂ ਕੀਮਤਾਂ ਘਟਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਕਰਨਾਲ ਸਬਜ਼ੀ ਮੰਡੀ ਦੇ ਸਬਜ਼ੀ ਏਜੰਟ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਪਹਿਲਾਂ ਆਲੂ 3400 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਸੀ ਜੋ ਇਸ ਵੇਲੇ 700 ਤੋਂ 900 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ। ਆਲੂ ਦੀਆਂ ਕੀਮਤਾਂ 15 ਤੋਂ 20 ਦਿਨਾਂ ਵਿਚ ਘੱਟ ਗਈਆਂ ਹਨ। ਪਹਿਲਾਂ ਦਿੱਲੀ ਦੇ ਆਸਪਾਸ ਕਿਸਾਨ ਅੰਦੋਲਨ ਕਾਰਨ ਸੜਕ ਜਾਮ ਸੀ, ਜਿਸ ਕਾਰਨ ਮਾਲ ਇੱਥੋਂ ਬਾਹਰ ਨਹੀਂ ਜਾ ਸਕਿਆ। ਫਿਰ ਨਵੀਂ ਫਸਲ ਆਉਣ ਤੋਂ ਬਾਅਦ ਆਲੂ ਦੀ ਆਮਦ ਵੱਧ ਗਈ ਹੈ। ਜਿਸ ਕਾਰਨ ਆਲੂ ਦੇ ਭਾਅ ਹੇਠਾਂ ਆ ਗਏ ਹਨ।



ਉਧਰ ਕਰਨਾਲ ਦੀ ਸਬਜ਼ੀ ਮੰਡੀ ਦੇ ਸਬਜ਼ੀ ਵਪਾਰੀ ਇੰਦਰਾ ਖੁਰਾਣਾ ਨੇ ਦੱਸਿਆ ਕਿ ਇਸ ਸਮੇਂ ਆਲੂ ਦੀ ਨਵੀਂ ਫਸਲ ਪੰਜਾਬ-ਹਰਿਆਣਾ ਤੋਂ ਆ ਰਹੀ ਹੈ। ਪਹਿਲਾਂ ਆਲੂ ਦਾ ਸਟੋਕ ਸੀ ਪਰ ਇਸ ਕਾਰਨ ਆਲੂ ਦੇ ਭਾਅ ਵਧੇ ਸੀ। ਆਉਣ ਵਾਲੇ ਦਿਨਾਂ ਵਿਚ ਆਲੂ ਦੇ ਭਾਅ ਇਹੀ ਰਹਿਣਗੇ।

ਕਿਸਾਨਾਂ ਦੇ ਨਿਸ਼ਾਨੇ 'ਤੇ ਕਰਿਆਨਾ ਸਟੋਰ, ਆਧਾਰ ਕਰਿਆਨਾ ਸਟੋਰ ਅਣਮਿੱਥੇ ਸਮੇਂ ਲਈ ਬੰਦ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904