ਕਰਨਾਲ ਦੇ ਇੱਕ ਛੋਟੇ ਜਿਹੇ ਪਿੰਡ ਦੇ ਡੇਅਰੀ ਕਿਸਾਨ ਰਾਜਵੀਰ ਸਿੰਘ ਨੂੰ ਕਦੇ ਵੀ ਨਹੀਂ ਪਤਾ ਸੀ ਕੇ ਉਸ ਦੀ ਐਚਐਫ ਬ੍ਰੀਡ ਦੀ ਗਾਂ, ਲਕਸ਼ਮੀ ਇੱਕ ਦਿਨ ਸਭ ਤੋਂ ਵੱਧ ਦੁੱਧ ਦੇ ਨੈਸ਼ਨਲ ਐਵਾਰਡ ਜਿੱਤ ਜਾਵੇਗੀ। ਰਾਜਵੀਰ ਦੀ ਇਹ ਗਾਂ Holstein Friesian ਬ੍ਰੀਡ ਦੀ ਹੈ ਜਿਸ 'ਚ 60 ਲੀਟਰ ਦੁੱਧ ਹੋਰ ਰੋਜ਼ ਦੇਣ ਦੀ ਸਮਰਥਾ ਹੁੰਦੀ ਹੈ। ਇਹ ਸਮਰਥਾ ਐਚਐਫ ਬ੍ਰੀਡ ਦੀਆਂ ਹੋਰ ਕਈ ਗਾਵਾਂ ਤੋਂ ਵਧੇਰੇ ਹੈ।

ਰਾਜਵੀਰ ਦੀ ਗਾਂ ਇਕੱਲੇ ਦੁੱਧ ਦੇਣ 'ਚ ਹੀ ਐਵਾਰਡ ਜੇਤੂ ਨਹੀਂ ਬਲਕਿ ਹੋਰ ਵੀ ਕਈ ਚੀਜ਼ਾਂ 'ਚ ਜੇਤੂ ਰਹਿ ਚੁੱਕੀ ਹੈ। ਉਹ ਪੰਜਾਬ ਨੈਸ਼ਨਲ ਡੇਅਰੀ ਫਾਰਮਿੰਗ ਮੇਲੇ 'ਚ ਬਿਊਟੀ ਚੈਂਪੀਅਨ ਵੀ ਰਹਿ ਚੁੱਕੀ ਹੈ। ਰਾਜਵੀਰ ਦੇ ਫਾਰਮ ਤੇ ਲਕਸ਼ਮੀ ਤੋਂ ਇਲਾਵਾ 75 ਹੋਰ ਗਾਵਾਂ ਹਨ। ਰਾਜਵੀਰ ਇਨ੍ਹਾਂ ਗਾਵਾਂ ਤੋਂ ਸਾਲਾਨਾ 15 ਲੱਖ ਤੱਕ ਕਮਾ ਲੈਂਦਾ ਹੈ। ਉਸ ਦਾ ਫਾਰਮ 1.5 ਏਕੜ 'ਚ ਫੈਲਿਆ ਹੋਇਆ ਹੈ ਜਿਸ 'ਚ ਵੱਖ ਵੱਖ ਕਿਸਮ ਦੀਆਂ ਗਾਵਾਂ ਵੇਖੀਆਂ ਜਾ ਸਕਦੀਆਂ ਹਨ। ਰਾਜਵੀਰ ਕੋਲ 60 ਐਚਐਫ ਗਾਵਾਂ, 10 ਜਰਸੀ ਤੇ 5 ਸਾਹੀਵਾਲ ਗਾਵਾਂ ਹਨ।

ਇਹ ਵੀ ਪੜ੍ਹੋਪੰਜਾਬ ਦੇ ਅੰਗ-ਸੰਗ: ਲਹਿੰਦੇ ਪੰਜਾਬ ਤੋਂ ਆਏ ਝੂੰਮਰ ਦਾ ਨਜ਼ਾਰਾ



ਇਹ ਵੀ ਪੜ੍ਹੋਇਸ ਮਹੀਨੇ ਲਾਂਚ ਹੋਵੇਗਾ Royale Enfield ਦਾ ਇਹ ਨਵਾਂ ਮੋਟਰਸਾਈਕਲ, ਜਾਣੋ ਕੀ ਕੁਝ ਹੋਵੇਗਾ ਖਾਸ

ਰਾਜਵੀਰ ਦੀ ਡੇਅਰੀ ਤੇ ਰੋਜ਼ਾਨਾ 800 ਲੀਟਰ ਦੁੱਧ ਪੈਦਾ ਹੁੰਦਾ ਹੈ ਜਿਸ ਵਿੱਚੋਂ ਕੁਝ ਲੀਟਰ ਦੁੱਧ ਉਹ ਮਾਰਕਿਟ 'ਚ ਵੇਚਦਾ ਹੈ ਤੇ ਬਾਕੀ ਅਮੂਲ ਡੇਅਰੀ ਨੂੰ ਕੋਲ ਜਾਂਦਾ ਹੈ। ਕਰੀਬ 10 ਸਾਲਾਂ ਤੋਂ ਉਹ ਸਰਗਰਮੀ ਨਾਲ ਇਸ ਡੇਅਰੀ ਫਾਰਮਿੰਗ 'ਚ ਲੱਗਾ ਹੋਇਆ ਹੈ। ਰਾਜਵੀਰ ਆਪਣੇ ਡੇਅਰੀ ਫਾਰਮ ਨਾਲ ਇੰਨਾ ਜ਼ਿਆਦਾ ਜੁੜਿਆ ਹੋਇਆ ਹੈ ਕਿ ਉਸ ਨੇ ਆਪਣੀ ਪਿਆਰੀ ਗਾਂ ਲਕਸ਼ਮੀ ਦੀ ਖਰੀਦ ਲਈ ਮਿਲਣ ਵਾਲੀ 5 ਲੱਖ ਦੀ ਰਕਮ ਨੂੰ ਠੁਕਰਾ ਦਿੱਤਾ ਸੀ। ਦਰਅਸਲ, ਬੰਗਲੌਰ ਤੋਂ ਇੱਕ ਵਪਾਰੀ ਉਸ ਕੋਲ ਆਇਆ ਤੇ ਲਕਸ਼ਮੀ ਦੇ ਬਦਲੇ ਰਾਜਵੀਰ ਨੂੰ ਕੋਈ ਵੀ ਕੀਮਤ ਦੇਣ ਦੀ ਪੇਸ਼ਕਸ਼ ਕੀਤੀ ਪਰ ਰਾਜਵੀਰ ਨੇ ਉਸ ਦੇ ਆਫਰ ਨੂੰ ਠੁਕਰਾ ਦਿੱਤਾ।

ਲਕਸ਼ਮੀ ਨੇ ਰਾਜਵੀਰ ਦੇ ਫਾਰਮ 'ਚ ਹੀ ਜਨਮ ਲਿਆ ਸੀ। ਇਸ ਲਈ ਉਹ ਉਸ ਨਾਲ ਵੱਧ ਜੁੜਿਆ ਹੋਇਆ ਹੈ। ਲਕਸ਼ਮੀ ਰੋਜ਼ਾਨਾ 50 ਕਿਲੋ ਹਰਾ ਚਾਰਾ, 2 ਕਿਲੋ ਸੁੱਕਾ ਤੇ 14 ਕਿਲੋ ਦਾਣੇ ਖਾਂਦੀ ਹੈ। ਲਗਪਗ 6 ਲੋਕ ਲਕਸ਼ਮੀ ਸਮੇਤ ਹੋਰ ਗਾਵਾਂ ਦੀ ਦੇਖਭਾਲ 'ਚ ਲੱਗੇ ਹੋਏ ਹਨ।
 

ਇਹ ਵੀ ਪੜ੍ਹੋFarmer's Success Stoty: ਬਾਪ ਦੇ ਕੈਂਸਰ ਨਾਲ ਲੱਗਾ ਵੱਡਾ ਝਟਕਾ, ਫੇਰ ਸ਼ੁਰੂ ਕੀਤੀ ਨੈਚੂਰਲ ਖੇਤੀ, ਅੱਜ ਕਮਾ ਰਿਹਾ ਸਾਲਾਨਾ 27 ਲੱਖ