Agriculture news: ਭਵਾਨੀਗੜ੍ਹ ਦੇ ਪਿੰਡ ਕਾਕੜਾ ਦੇ ਬਲਜੀਤ ਸਿੰਘ ਨਾਂ ਦੇ ਕਿਸਾਨ ਨੇ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਪਿਛਲੇ 14 ਸਾਲਾਂ ਤੋਂ ਖੁੰਬਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ।


ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਖੇਤੀ ਛੋਟੇ ਵਰਗ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ, ਇਸ ਵਿੱਚ ਜ਼ਿਆਦਾ ਨਿਵੇਸ਼ ਦੀ ਲੋੜ ਨਹੀਂ ਪੈਂਦੀ ਅਤੇ ਇਸ ਫ਼ਸਲ ਦੀ ਕਟਾਈ ਵੀ ਜਲਦੀ ਹੋ ਜਾਂਦੀ ਹੈ।


ਇਹ ਵੀ ਪੜ੍ਹੋ: Kitchen Gardening: ਜੇਕਰ ਤੁਹਾਡੇ ਕੋਲ ਸਮਾਂ ਨਹੀਂ, ਫਿਰ ਵੀ ਕਰਨਾ ਚਾਹੁੰਦੇ ਕੀਚਨ ਗਾਰਡਨਿੰਗ, ਤਾਂ ਇੱਥੇ ਜਾਣੋ ਤਰੀਕਾ


ਬਲਜੀਤ ਕਿਸਾਨ ਨੇ ਦੱਸਿਆ ਕਿ ਰਵਾਇਤੀ ਫਸਲਾਂ ਦੇ ਮੁਕਾਬਲੇ ਖੁੰਬਾਂ ਦੀ ਖੇਤੀ ਵਿੱਚ ਪਾਣੀ ਦੀ ਖਪਤ ਬਹੁਤ ਘੱਟ ਹੁੰਦੀ ਹੈ। ਜਿਹੜੇ ਕਿਸਾਨ ਇਹ ਖੇਤੀ ਕਰਨਾ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਖੁੰਬਾਂ ਦੇ ਬੈਗ ਵੀ ਵੇਚਦੇ ਹਨ, ਜਿਸ ਦੀ ਕੀਮਤ 100 ਰੁਪਏ ਦੇ ਕਰੀਬ ਹੈ ਅਤੇ 200 ਰੁਪਏ ਦਾ ਮੁਨਾਫਾ ਕਮਾਇਆ ਜਾ ਸਕਦਾ ਹੈ। ਬਲਜੀਤ ਉਨ੍ਹਾਂ ਨੂੰ 25-30 ਬੈਗਾਂ ਨਾਲ ਸ਼ੁਰੂਆਤ ਕਰਨ ਦੀ ਸਲਾਹ ਦਿੰਦੇ ਹਨ।


ਬਲਜੀਤ ਨੇ ਦੱਸਿਆ ਕਿ ਇਹ ਫਸਲ ਬਿਨਾਂ ਮਿੱਟੀ ਤੋਂ ਉਗਾਈ ਜਾਂਦੀ ਹੈ, ਇਸ ਵਿੱਚ ਨਾਰੀਅਲ ਦੀ ਛਾਂ ਅਤੇ ਤੂੜੀ ਦੀ ਵਰਤੋਂ ਕੀਤੀ ਜਾਂਦੀ ਹੈ।ਬਲਜੀਤ ਸਿੰਘ ਖੁਦ ਖੁੰਬਾਂ ਦੀ ਖੇਤੀ ਕਰਕੇ ਲੱਖਾਂ ਰੁਪਏ ਕਮਾ ਰਿਹਾ ਹੈ ਅਤੇ ਉਹ ਛੋਟੇ ਕਿਸਾਨਾਂ ਨੂੰ ਵੀ ਇਹ ਖੇਤੀ ਕਰਨ ਦੀ ਸਲਾਹ ਦੇ ਰਿਹਾ ਹੈ ਕਿਉਂਕਿ ਇਸ ਨੂੰ ਵੇਚਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਬਜ਼ਾਰ ਵਿੱਚ ਖੁੰਭਾਂ ਦੀ ਭਾਰੀ ਮੰਗ ਹੈ।


ਇਹ ਵੀ ਪੜ੍ਹੋ: Agriculture: ਸੂਰਜ ਪਾਲਨ ਨਾਲ ਹੋ ਸਕਦਾ ਤਗੜਾ ਮੁਨਾਫਾ, ਲੋਨ ਵੀ ਦਿੰਦੀ ਹੈ ਸਰਕਾਰ