ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਮੀਂਹ ਜਾਰੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਸਤ ਤੇ ਸਤੰਬਰ ਵਿੱਚ ਆਮ ਨਾਲੋਂ ਜ਼ਿਆਦਾ ਬਾਰਸ਼ ਹੋ ਸਕਦੀ ਹੈ। ਹਾਲਾਂਕਿ, ਕੁਝ ਸ਼ਹਿਰਾਂ ਵਿੱਚ ਬਾਰਸ਼ 'ਤੇ ਬ੍ਰੇਕ ਲੱਗ ਗਈ ਹੈ। ਇਨ੍ਹਾਂ ਵਿੱਚ ਰਾਜਧਾਨੀ ਦਿੱਲੀ ਦਾ ਨਾਂ ਵੀ ਸ਼ਾਮਲ ਹੈ।


ਅੱਜ ਉੱਤਰੀ-ਪੂਰਬੀ ਉੱਤਰ ਪ੍ਰਦੇਸ਼, ਬਿਹਾਰ ਦੇ ਉੱਤਰੀ ਜ਼ਿਲ੍ਹਿਆਂ, ਮੇਘਾਲਿਆ, ਅਸਾਮ, ਅਰੁਣਾਚਲ ਪ੍ਰਦੇਸ਼, ਉਪ-ਹਿਮਾਲਿਆਈ ਪੱਛਮੀ ਬੰਗਾਲ, ਸਿੱਕਮ, ਝਾਰਖੰਡ ਦੇ ਕੁਝ ਹਿੱਸਿਆਂ, ਉੜੀਸਾ, ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼ ਤੇ ਛੱਤੀਸਗੜ੍ਹ ਦੇ 1-2 ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਤੇ ਕੁਝ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।


ਉੱਤਰੀ-ਪੂਰਬੀ ਭਾਰਤ ਦੇ ਬਾਕੀ ਹਿੱਸਿਆਂ, ਬਿਹਾਰ ਦੇ ਦੱਖਣੀ ਜ਼ਿਲ੍ਹੇ, ਅੰਦਰੂਨੀ ਉੜੀਸਾ, ਛੱਤੀਸਗੜ੍ਹ ਦੇ ਬਾਕੀ ਹਿੱਸੇ, ਤੇਲੰਗਾਨਾ, ਪੂਰਬੀ ਮੱਧ ਪ੍ਰਦੇਸ਼, ਕੋਂਕਣ ਤੇ ਗੋਆ, ਤੱਟਵਰਤੀ ਕਰਨਾਟਕ, ਕੇਰਲਾ, ਅੰਦਰੂਨੀ ਕਰਨਾਟਕ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।


ਦੂਜੇ ਪਾਸੇ, ਜੰਮੂ-ਕਸ਼ਮੀਰ, ਪੰਜਾਬ ਦੇ ਕੁਝ ਹਿੱਸਿਆਂ, ਉੱਤਰੀ ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੇ ਮੱਧ ਤੇ ਪੱਛਮੀ ਜ਼ਿਲ੍ਹਿਆਂ, ਮੱਧ ਮਹਾਰਾਸ਼ਟਰ, ਦੱਖਣੀ ਗੁਜਰਾਤ ਤੇ ਤਾਮਿਲਨਾਡੂ ਵਿੱਚ ਹਲਕੀ ਬਾਰਸ਼ ਸੰਭਵ ਹੈ।


'ਬ੍ਰੇਕ ਮੌਨਸੂਨ' ਦਾ ਪੜਾਅ 18 ਅਗਸਤ ਤੱਕ ਜਾਰੀ ਰਹਿਣ ਦੀ ਉਮੀਦ


ਦਿੱਲੀ ਤੇ ਉੱਤਰ ਪੱਛਮੀ ਭਾਰਤ ਦੇ ਨਾਲ ਲੱਗਦੇ ਇਲਾਕਿਆਂ ਵਿੱਚ 'ਬ੍ਰੇਕ ਮੌਨਸੂਨ' ਦਾ ਪੜਾਅ 18 ਅਗਸਤ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਤੇ ਰਾਜਧਾਨੀ ਵਿੱਚ ਮਹੀਨੇ ਦੇ ਆਖ਼ਰੀ 10 ਦਿਨਾਂ ਵਿੱਚ 'ਚੰਗੀ ਬਾਰਸ਼' ਨਾਲ ਮੀਂਹ ਦੀ ਕਮੀ ਨੂੰ ਪੂਰਾ ਕਰਨ ਦੀ ਸੰਭਾਵਨਾ ਹੈ।


ਆਈਐਮਡੀ ਮੁਤਾਬਕ ਸਫਦਰਜੰਗ ਆਬਜ਼ਰਵੇਟਰੀ ਵਿੱਚ ਅਗਸਤ ਵਿੱਚ ਹੁਣ ਤੱਕ 63.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਆਮ 123.1 ਮਿਲੀਮੀਟਰ ਤੋਂ 49 ਫੀਸਦੀ ਘੱਟ ਹੈ। ਆਮ ਤੌਰ 'ਤੇ, ਰਾਜਧਾਨੀ ਵਿੱਚ ਅਗਸਤ ਵਿੱਚ 247.7 ਮਿਲੀਮੀਟਰ ਬਾਰਸ਼ ਹੁੰਦੀ ਹੈ। ਆਈਐਮਡੀ ਨੇ ਪਹਿਲਾਂ ਇਸ ਮਹੀਨੇ ਦਿੱਲੀ ਵਿੱਚ ਆਮ ਬਾਰਸ਼ ਦੀ ਭਵਿੱਖਬਾਣੀ ਕੀਤੀ ਸੀ।


'ਬ੍ਰੇਕ ਮੌਨਸੂਨ' ਸੀਜ਼ਨ ਦੇ ਦੌਰਾਨ ਇੱਕ ਸਮਾਂ ਹੁੰਦਾ ਹੈ ਜਦੋਂ ਮੌਨਸੂਨ ਦੀ ਗਰਦ ਹਿਮਾਲਿਆ ਦੀ ਤਲਹਟੀ ਦੇ ਨੇੜੇ ਜਾਂਦੀ ਹੈ, ਜਿਸ ਨਾਲ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਾਰਸ਼ ਵਿੱਚ ਭਾਰੀ ਗਿਰਾਵਟ ਆਉਂਦੀ ਹੈ। ਹਾਲਾਂਕਿ, ਮੀਂਹ ਦੀਆਂ ਗਤੀਵਿਧੀਆਂ ਹਿਮਾਲਿਆ, ਉੱਤਰ-ਪੂਰਬੀ ਭਾਰਤ ਤੇ ਦੱਖਣੀ ਪ੍ਰਾਇਦੀਪ ਦੇ ਕੁਝ ਹਿੱਸਿਆਂ ਵਿੱਚ ਵਧਦੀਆਂ ਹਨ।


ਇਹ ਵੀ ਪੜ੍ਹੋ: ਆਖਰ ਕੌਣ ਨੇ ਤਾਲਿਬਾਨ ਜਿਨ੍ਹਾਂ ਨੂੰ ਵਿਸ਼ਵ ਸ਼ਕਤੀ ਅਮਰੀਕਾ ਵੀ ਨਾ ਹਰਾ ਸਕਿਆ? ਕਿੱਥੋਂ ਆਉਂਦਾ ਉਨ੍ਹਾਂ ਕੋਲ ਇੰਨਾ ਧਨ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904