PMGKAY: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ (PMGKAY) ਦੇ ਤਹਿਤ ਅਗਲੇ 5 ਸਾਲਾਂ ਲਈ ਮੁਫਤ ਅਨਾਜ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਇਹ ਚਾਲੂ ਵਿੱਤੀ ਸਾਲ ਦੌਰਾਨ ਵਿੱਤੀ ਤੌਰ 'ਤੇ ਪ੍ਰਬੰਧਨਯੋਗ ਹੋ ਸਕਦਾ ਹੈ ਪਰ ਆਉਣ ਵਾਲੇ ਸਾਲਾਂ ਵਿਚ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਿਚ ਵਾਧੇ ਨਾਲ ਅਨਾਜ ਅਤੇ ਹੋਰ ਸਬੰਧਤ ਵਸਤੂਆਂ ਦੀ ਆਰਥਿਕ ਲਾਗਤ ਵੀ ਵਧੇਗੀ ਅਤੇ ਇਸ ਨਾਲ ਜੁੜੀਆਂ ਹੋਰ ਚੀਜ਼ਾਂ ‘ਤੇ ਵੀ ਅਸਰ ਪਵੇਗਾ।
ਨਵੇਂ PMGKAY ਦੀ ਮਿਆਦ ਇੱਕ ਸਾਲ ਹੈ ਅਤੇ ਇਹ 31 ਦਸੰਬਰ, 2023 ਨੂੰ ਖਤਮ ਹੋਣ ਵਾਲੀ ਹੈ। ਅਜਿਹੀ ਸਥਿਤੀ ਵਿੱਚ ਖੁਰਾਕ ਸਬਸਿਡੀ ਨੂੰ ਨਿਯੰਤਰਣ ਵਿੱਚ ਰੱਖਣ ਦਾ ਇੱਕੋ ਇੱਕ ਤਰੀਕਾ ਹੈ ਕਿ ਅਨਾਜ ਦੀ ਖਰੀਦ ਨੂੰ ਸੀਮਤ ਕੀਤਾ ਜਾਵੇ ਅਤੇ ਐਨਐਫਐਸਏ ਨੂੰ ਜਾਰੀ ਰੱਖਣ ਲਈ ਲੋੜੀਂਦਾ ਅਨਾਜ ਹੀ ਖਰੀਦਿਆ ਜਾਵੇ। ਇਸ ਦਾ ਮਤਲਬ ਇਹ ਹੋਵੇਗਾ ਕਿ ਖੁੱਲ੍ਹੀ ਖਰੀਦ ਪ੍ਰਣਾਲੀ ਨੂੰ ਖਤਮ ਕਰਨਾ ਹੋਵੇਗਾ।
ਖੇਤੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ (CASP) ਲੰਬੇ ਸਮੇਂ ਤੋਂ ਇਹ ਵਕਾਲਤ ਕਰਦਾ ਆ ਰਿਹਾ ਹੈ ਕਿ ਕਣਕ-ਝੋਨੇ ਦੀ ਖਰੀਦ ਵਿਚ ਪ੍ਰਤੀ ਹੈਕਟੇਅਰ ਦੇ ਆਧਾਰ 'ਤੇ ਖਰੀਦ 'ਤੇ ਕੁਝ ਸੀਮਾ ਹੋਣੀ ਚਾਹੀਦੀ ਹੈ ਪਰ ਇਹ ਕਹਿਣਾ ਸੌਖਾ ਹੈ, ਪਰ ਕਰਨ ਔਖਾ ਹੈ, ਕਿਉਂਕਿ ਐਮਐਸਪੀ ‘ਤੇ ਖ਼ਰੀਦ ਦਾ ਵੀ ਵਿਆਪਕ ਰਾਜਨੀਤਿਕ ਅਸਰ ਹੋਵੇਗਾ।
ਕੇਂਦਰ ਸਰਕਾਰ ਨੇ NFSA ਤਹਿਤ 2023-24 ਵਿੱਚ 600 ਲੱਖ ਟਨ ਕਣਕ ਅਤੇ ਚੌਲ ਅਲਾਟ ਕੀਤੇ ਹਨ। ਇਸ ਵਿੱਚ ਕਰੀਬ 400 ਲੱਖ ਟਨ ਚੌਲ, 190 ਲੱਖ ਟਨ ਕਣਕ ਅਤੇ 10 ਲੱਖ ਟਨ ਮੋਟਾ ਅਨਾਜ ਸ਼ਾਮਲ ਹੈ। ਸੀਜੀਏ ਦੇ ਅੰਕੜਿਆਂ ਅਨੁਸਾਰ ਇਸ ਵਿੱਤੀ ਸਾਲ ਫੂਡ ਸਬਸਿਡੀ ਲਈ 1,97,350 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਿਸ ਵਿੱਚੋਂ 48 ਫੀਸਦੀ ਸਤੰਬਰ ਤੱਕ ਖਰਚ ਕੀਤੇ ਜਾ ਚੁੱਕੇ ਹਨ।
ਇਸ ਤੋਂ ਪਹਿਲਾਂ, ਸਿਵਲ ਸੋਸਾਇਟੀ ਕਾਰਕੁਨਾਂ ਨੇ PMGKAY ਦੇ ਤਹਿਤ ਅਲਾਟ ਕੀਤੇ ਜਾ ਰਹੇ ਵਾਧੂ ਅਨਾਜ ਨੂੰ ਬੰਦ ਕਰਨ ਅਤੇ ਕੇਂਦਰੀ ਇਸ਼ੂ ਮੁੱਲ (ਸੀਆਈਪੀ) ਨੂੰ ਖਤਮ ਕਰਨ ਅਤੇ ਇਸ ਦੀ ਥਾਂ 'ਤੇ ਇੱਕ ਨਵਾਂ PMGKAY ਸ਼ੁਰੂ ਕਰਨ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਦੀ ਦਲੀਲ ਸੀ ਕਿ ਐਨਐਫਐਸਏ ਤਹਿਤ ਹਰ ਮਹੀਨੇ ਪ੍ਰਤੀ ਵਿਅਕਤੀ ਦਿੱਤੀ ਜਾਂਦੀ 5 ਕਿਲੋ ਕਣਕ ਜਾਂ ਚੌਲ ਨਾਕਾਫ਼ੀ ਹੈ ਅਤੇ ਪੁਰਾਣੇ ਪੀਐਮਜੀਕੇਏਵਾਈ ਨੂੰ ਬੰਦ ਕਰਨ ਤੋਂ ਪਹਿਲਾਂ ਇਸ ਮਾਤਰਾ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ।
CIP ਉਹ ਦਰ ਹੈ ਜੋ ਕੇਂਦਰ ਸਰਕਾਰ ਕਣਕ, ਚੌਲ ਅਤੇ ਮੋਟੇ ਅਨਾਜਾਂ 'ਤੇ NFSA ਲਾਭਪਾਤਰੀਆਂ ਤੋਂ ਵਸੂਲਦੀ ਹੈ, ਇਹ ਚੌਲਾਂ ਲਈ 3 ਰੁਪਏ ਪ੍ਰਤੀ ਕਿਲੋ, ਕਣਕ ਲਈ 2 ਰੁਪਏ ਪ੍ਰਤੀ ਕਿਲੋ ਅਤੇ ਮੋਟੇ ਅਨਾਜ ਲਈ 1 ਰੁਪਏ ਪ੍ਰਤੀ ਕਿਲੋ ਨਿਰਧਾਰਤ ਕੀਤੀ ਗਈ ਹੈ। ਸੀਆਈਪੀ ਇੰਨੀ ਘੱਟ ਹੈ ਕਿ ਕੁਝ ਰਾਜ ਲਾਭਪਾਤਰੀਆਂ ਨੂੰ ਪੂਰੀ ਤਰ੍ਹਾਂ ਮੁਫਤ ਅਨਾਜ ਪ੍ਰਦਾਨ ਕਰਦੇ ਹਨ ਜਾਂ ਮਾਮੂਲੀ ਰਕਮ ਵਸੂਲਦੇ ਹਨ।
ਇਹ ਵੀ ਪੜ੍ਹੋ: Gold Silver Rate Today: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸੋਨਾ ਹੋਇਆ ਸਸਤਾ, Wedding Season ਲਈ ਖਰੀਦਦਾਰੀ ਦਾ ਸ਼ਾਨਦਾਰ ਮੌਕਾ