Coronavirus: ਕੋਰੋਨਾਵਾਇਰਸ ਨਾਮ ਦੀ ਬਿਮਾਰੀ ਨੇ ਵਿਸ਼ਵ-ਵਿਆਪੀ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਪੂਰੀ ਦੁਨੀਆ ‘ਚ 1.17 ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਤ ਹੋਏ ਹਨ। ਵਰਲਡਮੀਟਰ ਅਨੁਸਾਰ ਵਿਸ਼ਵ ਵਿੱਚ ਇੱਕ ਕਰੋੜ 17 ਲੱਖ 31 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਹਾਲਾਂਕਿ, 66 ਲੱਖ ਤੋਂ ਵੱਧ ਲੋਕ ਠੀਕ ਵੀ ਹੋਏ ਹਨ। 45 ਲੱਖ 68 ਹਜ਼ਾਰ ਸਰਗਰਮ ਹੋਣ ਦਾ ਮਤਲਬ ਹੈ ਕਿ ਕੋਰੋਨਾ ਨਾਲ ਸੰਕਰਮਿਤ ਇਨ੍ਹਾਂ ਲੋਕਾਂ ਦਾ ਇਲਾਜ਼ ਚੱਲ ਰਿਹਾ ਹੈ।


ਦੁਨੀਆਂ ‘ਚ ਕਿਥੇ, ਕਿੰਨੇ ਕੇਸ, ਕਿੰਨੀਆਂ ਮੌਤਾਂ?

ਕੋਰੋਨਾ ਤੋਂ ਸਭ ਤੋਂ ਪ੍ਰਭਾਵਤ ਦੇਸ਼ਾਂ ਦੀ ਸੂਚੀ ‘ਚ ਅਜੇ ਵੀ ਅਮਰੀਕਾ ਸਭ ਤੋਂ ਉੱਪਰ ਹੈ। ਹੁਣ ਤੱਕ 30 ਲੱਖ ਲੋਕ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ, ਜਦਕਿ ਇਕ ਲੱਖ 32 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਥੇ ਹੀ ਕੋਰੋਨਾ ਬ੍ਰਾਜ਼ੀਲ ‘ਚ ਤਬਾਹੀ ਮਚਾ ਰਿਹਾ ਹੈ। ਅਮਰੀਕਾ ‘ਚ ਵੀ ਇਸੇ ਤਰ੍ਹਾਂ ਦੇ ਕੇਸ ਅਤੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਬ੍ਰਾਜ਼ੀਲ ‘ਚ ਕੁੱਲ 1.6 ਮਿਲੀਅਨ ਲੋਕ ਵਾਇਰਸ ਨਾਲ ਸੰਕਰਮਿਤ ਹਨ। ਬ੍ਰਾਜ਼ੀਲ ਤੋਂ ਬਾਅਦ ਭਾਰਤ ਅਤੇ ਰੂਸ ਵਿੱਚ ਸੰਕਰਮਿਤ ਦੀ ਸੰਖਿਆ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ।

ਯੂਏਈ ਤੋਂ ਮੁਹਾਲੀ ਆਏ 167 ਭਾਰਤੀ, ਮਿਸ਼ਨ ਵੰਦੇ ਭਾਰਤ ਤਹਿਤ ਏਅਰਪੋਰਟ ਪਹੁੰਚੀ ਫਲਾਈਟ

ਅਮਰੀਕਾ: ਕੇਸ - 3,039,913, ਮੌਤਾਂ - 132,961

• ਬ੍ਰਾਜ਼ੀਲ: ਕੇਸ - 1,626,071, ਮੌਤਾਂ - 65,556

• ਭਾਰਤ: ਕੇਸ - 720,346, ਮੌਤਾਂ - 20,174

• ਰੂਸ: ਕੇਸ - 687,862, ਮੌਤਾਂ - 10,296

• ਪੇਰੂ: ਕੇਸ - 305,703, ਮੌਤਾਂ - 10,772

• ਸਪੇਨ: ਕੇਸ - 298,869, ਮੌਤਾਂ - 28,388

• ਚਿਲੀ: ਕੇਸ - 298,557, ਮੌਤਾਂ - 6,384

• ਯੂਕੇ: ਕੇਸ - 285,768, ਮੌਤਾਂ - 44,236

• ਮੈਕਸੀਕੋ: ਕੇਸ - 256,848, ਮੌਤਾਂ - 30,639

• ਈਰਾਨ: ਕੇਸ - 243,051, ਮੌਤਾਂ - 11,731

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ