ਲੁਧਿਆਣਾ: ਇਸ ਵਾਰ ਪੰਜਾਬ ਵਿੱਚ ਸਬਜ਼ੀਆਂ ਦੇ ਭਾਅ ਲਗਾਤਾਰ ਡਿੱਗ ਰਹੇ ਹਨ। ਇਸ ਦੇ ਕਈ ਕਾਰਨ ਮੰਨੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਅੰਦੋਲਨ ਕਰਕੇ ਸਬਜ਼ੀਆਂ ਦਿੱਲੀ ਨਹੀਂ ਭੇਜੀਆਂ ਜਾ ਰਹੀਆਂ। ਲੁਧਿਆਣਾ 'ਚ ਸਬਜ਼ੀਆਂ ਬਹੁਤ ਘੱਟ ਕੀਮਤ 'ਤੇ ਵਿਕ ਰਹੀਆਂ ਹਨ। ਜੇ ਗੋਭੀ ਦੀ ਗੱਲ ਕੀਤੀ ਜਾਵੇ ਤਾਂ ਗੋਭੀ ਮੰਡੀ ਵਿੱਚ ਇੱਕ ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜਿਸ ਨਾਲ ਕਿਸਾਨ ਦੀ ਤੁੜਵਾਈ ਤੇ ਲਾਗਤ ਵੀ ਪਾਉਣੀ ਪੈ ਰਹੀ ਹੈ।
ਕਿਸਾਨਾਂ ਨੂੰ ਹੁਣ ਜੰਮੂ ਦਾ ਵੀ ਮਿਲਿਆ ਸਾਥ, ਕੇਂਦਰ 'ਤੇ ਤਾਨਾਸ਼ਾਹ ਰਵੱਈਏ ਦੇ ਇਲਜ਼ਾਮ
ਕਿਸਾਨ ਦੋਵੇਂ ਪਾਸੇ ਵੱਡੀ ਮਾਰ ਖਾ ਰਿਹਾ ਹੈ। ਇੱਕ ਪਾਸੇ ਕੇਂਦਰ ਸਰਕਾਰ ਤੋਂ ਤੇ ਦੂਸਰੇ ਪਾਸੇ ਸਬਜ਼ੀਆਂ ਦੇ ਭਾਅ ਡਿੱਗਣ ਕਾਰਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਹਿ ਦਿੰਦੀ ਹੈ ਕਿ ਹੋਰ ਸਬਜ਼ੀਆਂ ਲਗਾਓ, ਝੋਨੇ ਤੇ ਕਣਕ ਦੇ ਚੱਕਰ ਤੋਂ ਬਾਹਰ ਨਿਕਲੋ ਪਰ ਸਰਕਾਰ ਵਲੋਂ ਕਿਸਾਨਾਂ ਦੀ ਬਾਂਹ ਨਹੀਂ ਜਾਂਦੀ। ਅਜਿਹੇ 'ਚ ਕਿਸਾਨ ਇੰਤਜ਼ਾਰ ਕਰ ਰਿਹਾ ਹੈ ਕਿ ਮੰਡੀਆਂ ਵਿੱਚ ਕੋਈ ਖਰੀਦਦਾਰ ਉਸ ਦੀ ਗੋਭੀ ਦਾ ਭਾਅ ਚੱਕੇ ਪਰ ਅਜਿਹਾ ਨਹੀਂ ਹੋ ਰਿਹਾ।
10ਵੀਂ ਤੇ 12ਵੀਂ ਜਮਾਤ ਲਈ ਖੁੱਲ੍ਹੇ ਸਕੂਲ, ਬੱਚਿਆਂ ਲਈ ਕੀਤੇ ਇਹ ਪ੍ਰਬੰਧ
ਜ਼ਿਆਦਾਤਰ ਸਬਜ਼ੀਆਂ ਦਿੱਲੀ ਹਰਿਆਣਾ ਜਾਂਦੀਆਂ ਹਨ ਪਰ ਕਿਸਾਨ ਅੰਦੋਲਨ ਕਰ ਕੇ ਕਿਸਾਨਾਂ ਨੂੰ ਹੀ ਨੁਕਸਾਨ ਹੋ ਰਿਹਾ। ਸਬਜ਼ੀਆਂ ਸਿਰਫ਼ ਪੰਜਾਬ ਵਿੱਚ ਰਹਿ ਕੇ ਖ਼ਰਾਬ ਹੋ ਰਹੀਆਂ ਹਨ ਤੇ ਬਾਹਰੀ ਸੂਬਿਆਂ 'ਚ ਨਹੀਂ ਜਾ ਰਹੀਆਂ। ਇਸ ਕਾਰਨ ਕਿਸਾਨਾਂ ਨੂੰ ਸਬਜ਼ੀ ਦੀ ਲਾਗਤ ਵੀ ਨਹੀਂ ਮਿਲ ਰਹੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨਾਂ ਦਾ ਹੋਇਆ ਬੁਰਾ ਹਾਲ! ਸਬਜ਼ੀਆਂ ਦੀ ਤੁੜਵਾਈ ਵੀ ਨਹੀਂ ਪੈ ਰਹੀ ਪੱਲੇ
ਏਬੀਪੀ ਸਾਂਝਾ
Updated at:
14 Dec 2020 01:57 PM (IST)
ਇਸ ਵਾਰ ਪੰਜਾਬ ਵਿੱਚ ਸਬਜ਼ੀਆਂ ਦੇ ਭਾਅ ਲਗਾਤਾਰ ਡਿੱਗ ਰਹੇ ਹਨ। ਇਸ ਦੇ ਕਈ ਕਾਰਨ ਮੰਨੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਅੰਦੋਲਨ ਕਰਕੇ ਸਬਜ਼ੀਆਂ ਦਿੱਲੀ ਨਹੀਂ ਭੇਜੀਆਂ ਜਾ ਰਹੀਆਂ।
- - - - - - - - - Advertisement - - - - - - - - -