ਸਿਰਸਾ: ਅੱਜ ਤੋਂ ਹਰਿਆਣਾ ਵਿੱਚ ਦਸਵੀਂ ਤੇ 12ਵੀਂ ਜਮਾਤ ਲਈ ਸਕੂਲ ਖੁੱਲ੍ਹ ਗਏ ਹਨ। ਪਹਿਲੇ ਦਿਨ ਅੱਜ ਸਕੂਲ ਵਿੱਚ ਘੱਟ ਹੀ ਬੱਚੇ ਵਿਖਾਈ ਦਿੱਤੇ। ਸਕੂਲ ਵੱਲੋਂ ਆਉਣ ਵਾਲੇ ਬੱਚਿਆਂ ਦੀ ਥਰਮਲ ਸਕੈਨਿੰਗ ਤੇ ਹੱਥ ਸੈਨੇਟਾਈਜ਼ ਕਰਵਾਏ ਗਏ। ਕਲਾਸ ਵਿੱਚ ਬੱਚਿਆਂ ਦੀ ਸੀਟਿੰਗ ਦੌਰਾਨ ਵੀ ਸੋਸ਼ਲ ਡਿਸਟੈਂਸਿੰਗ ਦੀ ਪਾਲਨਾ ਯਕੀਨੀ ਕੀਤੀ ਗਈ। ਸਿਰਸਾ ਦੇ ਖੈਰਪੁਰ ਸਥਿਤ ਸਰਕਾਰੀ ਸਕੂਲ ਵਿੱਚ ਅੱਜ ਸਿਰਫ 20 ਫੀਸਦੀ ਹੀ ਬੱਚੇ ਸਕੂਲ ਵਿੱਚ ਪੁੱਜੇ। ਬੱਚੇ ਸਕੂਲ ਵਿੱਚ ਆਉਣ ਲਈ ਉਤਸ਼ਾਹਿਤ ਵਿਖਾਈ ਦਿੱਤੇ।



ਇਸ ਤੋਂ ਪਹਿਲਾਂ 2 ਨਵੰਬਰ ਨੂੰ ਹਰਿਆਣਾ ਸਰਕਾਰ ਨੇ ਸਕੂਲ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸੀ। ਕੁਝ ਹੀ ਦਿਨਾਂ ਬਾਅਦ ਸਕੂਲ ਵਿੱਚ ਕੋਰੋਨਾ ਦੇ ਕੇਸ ਆਉਣ ਤੋਂ ਬਾਅਦ ਸਰਕਾਰ ਨੇ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ। ਹੁਣ ਫਿਰ ਸਕੂਲ ਖੁੱਲੇ ਹਨ।  ਸਕੂਲ ਖੁੱਲਣ ਨਾਲ ਸਿਰਫ ਬੱਚਿਆਂ ਵਿੱਚ ਹੀ ਨਹੀਂ ਸਗੋਂ ਸਟਾਫ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ। ਸਕੂਲੀ ਬੱਚਿਆਂ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਉਹ ਸਕੂਲ ਆਏ ਹਨ ਜਿਸ ਨੂੰ ਲੈ ਕੇ ਉਨ੍ਹਾਂ ਵਿੱਚ ਉਤਸ਼ਾਹ ਹੈ।

ਉਨ੍ਹਾਂ ਕਿਹਾ ਕਿ ਘਰ ਵਿੱਚ ਸਕੂਲ ਦੀ ਤਰ੍ਹਾਂ ਪੜਾਈ ਨਹੀਂ ਹੋ ਪਾ ਰਹੀ ਸੀ।  ਉਨ੍ਹਾਂ ਦੀ ਪ੍ਰੀਖਿਆ ਵੀ ਨਜ਼ਦੀਕ ਹੈ, ਇਸ ਲਈ ਸਕੂਲ ਵਿੱਚ ਆਉਣ ਨਾਲ ਉਹ ਚੰਗੀ ਤਰ੍ਹਾਂ ਪੜ੍ਹ ਸਕਣਗੇ। ਸਕੂਲ ਦੇ ਪ੍ਰਿੰਸੀਪਲ ਕੁਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੋਰੋਨਾ ਤੋਂ ਬਚਾਵ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਸਕੂਲਾਂ ਵਿੱਚ ਕੋਰੋਨਾ ਦਸਤਕ ਨਹੀਂ ਦੇਵੇਗਾ। ਸਕੂਲ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

Education Loan Information:

Calculate Education Loan EMI