ਪ੍ਰਿਆਗਰਾਜ: ਭਾਜਪਾ ਸੰਸਦ ਮੈਂਬਰ ਰੀਤਾ ਬਹੁਗੁਣਾ ਜੋਸ਼ੀ ਦੀ ਪੋਤੀ ਦਾ ਦੇਹਾਂਤ ਹੋ ਗਿਆ ਹੈ। ਸੋਮਵਾਰ ਨੂੰ ਪਟਾਕੇ ਚਲਾਉਣ ਦੌਰਾਨ ਝੁਲਸੀ ਬੱਚੀ ਦੀ ਮੌਤ ਹੋ ਗਈ। ਸੰਸਦ ਮੈਂਬਰ ਦੇ ਘਰ ਪਹੁੰਚੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇੰਨਾ ਹੀ ਨਹੀਂ ਉਪ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਵਿਸਫੋਟਕ ਤੇ ਜਲਣਸ਼ੀਲ ਪਦਾਰਥਾਂ ਤੋਂ ਦੂਰ ਰੱਖਣ। ਭਾਰਤ ਮੁੜ ਸ਼ਰਮਸਾਰ! 6 ਸਾਲਾ ਬੱਚੀ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ, ਔਲਾਦ ਪਾਉਣ ਲਈ ਕਰਨਾ ਸੀ ਜਾਦੂ-ਟੂਣਾ, ਰੇਪ ਕਰਕੇ ਕੱਢੇ ਫੇਫੜੇ ਉਥੇ ਹੀ ਲੋਕਾਂ ਦੀ ਭੀੜ ਭਾਜਪਾ ਦੇ ਸੰਸਦ ਮੈਂਬਰ ਦੇ ਘਰ ਸੋਗ ਕਰ ਰਹੀ ਹੈ। ਲੜਕੀ ਦੀ ਦਿੱਲੀ ਸ਼ਿਫਟ ਕਰਨ ਤੋਂ ਪਹਿਲਾਂ ਇਲਾਜ ਦੌਰਾਨ ਪ੍ਰਿਆਗਰਾਜ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਡਿਪਟੀ ਸੀਐਮ ਕੇਪੀ ਮੌਰਿਆ ਨੇ ਦੱਸਿਆ ਕਿ ਇਲਾਜ਼ ਲਈ ਦਿੱਲੀ ਸ਼ਿਫਟ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਓਬਾਮਾ ਦਾ ਦਾਅਵਾ, 'ਸਿੰਘ ਵਾਜ਼ ਕਿੰਗ', ਡਾ. ਮਨਮੋਹਨ ਸਿੰਘ ਬਾਰੇ ਵੱਡੇ ਖੁਲਾਸੇ, ਪੜ੍ਹ ਕੇ ਹੋ ਜਾਵੋਗੇ ਹੈਰਾਨ ਇਹ ਹਾਦਸਾ ਬੱਚਿਆਂ ਨਾਲ ਖੇਡਦੇ ਸਮੇਂ ਪਟਾਕਾ ਫਟਣ ਕਾਰਨ ਹੋਇਆ ਹੈ। ਕੁਝ ਦਿਨ ਪਹਿਲਾਂ ਹੀ ਬੱਚੀ ਕੋਰੋਨਾ ਤੋਂ ਠੀਕ ਹੋਈ ਸੀ। ਦਾਦੀ ਰੀਤਾ ਜੋਸ਼ੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਗੁੜਗਾਉਂ ਦੇ ਇੱਕ ਹਸਪਤਾਲ ਵਿੱਚ ਹੀ ਇਲਾਜ ਕੀਤਾ ਗਿਆ ਸੀ। ਅਲਾਹਾਬਾਦ ਤੋਂ ਭਾਜਪਾ ਦੀ ਸੰਸਦ ਮੈਂਬਰ ਰੀਤਾ ਜੋਸ਼ੀ ਯੋਗੀ ਸਰਕਾਰ 'ਚ ਕੈਬਨਿਟ ਮੰਤਰੀ ਰਹਿ ਚੁੱਕੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ