ਚੰਡੀਗੜ੍ਹ: ਅਮਰਿੰਦਰ ਸਿੰਘ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਵਾਂਗ ਪੱਗਾਂ ਅਤੇ ਚੁੰਨੀਆਂ ਉਛਾਲ ਕੇ ਬੇਇੱਜ਼ਤ ਕਰ ਰਹੀ ਹੈ। ਇਹ ਇਲਜ਼ਾਮ ਆਮ ਆਦਮੀ ਪਾਰਟੀ ਪੰਜਾਬ ਨੇ ਲਗਾਏ ਹਨ। ਪਾਰਟੀ ਅਨੁਸਾਰ ਮੁੱਖ ਮੰਤਰੀ ਦੇ ਪਟਿਆਲਾ ਸਥਿਤ ਮੋਤੀ ਮਹਿਲ ਸਾਹਮਣੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕ ਲੜਕੇ-ਲੜਕੀਆਂ ਨਾਲ ਪਟਿਆਲਾ ਪੁਲਿਸ ਨੇ ਪਹਿਲਾਂ ਤਸ਼ੱਦਦ ਢਾਹਿਆ ਅਤੇ ਫਿਰ ਅੰਨ੍ਹੇਵਾਹ ਪਰਚੇ ਦਰਜ ਕੀਤੇ ਗਏ। ਇਹ ਅਮਰਿੰਦਰ ਸਿੰਘ ਦੀ ਸ਼ਾਹੀ ਤਾਨਾਸ਼ਾਹ ਮਾਨਸਿਕਤਾ ਦਾ ਪ੍ਰਗਟਾਵਾ ਹੈ।

ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਮੋਤੀ-ਮਹਿਲ ਸਾਹਮਣੇ ਮੁਜ਼ਾਹਰਾ ਕਰਨ ਵਾਲੇ ਬੇਰੁਜ਼ਗਾਰ ਬੀਐਡ ਅਤੇ ਡੀਪੀਈ (873) ਅਧਿਆਪਕ ਯੂਨੀਅਨ ਦੇ ਆਗੂਆਂ 'ਤੇ ਦਰਜ ਕੀਤੇ ਝੂਠੇ ਪਰਚੇ ਤੁਰੰਤ ਰੱਦ ਕਰਨ ਅਤੇ ਬਦਸਲੂਕੀ ਕਰਨ ਵਾਲੇ ਮੁਲਾਜ਼ਮਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਨਾ ਬੇਰੁਜ਼ਗਾਰ ਅਧਿਆਪਕਾਂ ਦਾ ਲੋਕਤੰਤਰੀ ਹੱਕ ਹੈ, ਪਰ ਪੰਜਾਬ ਸਰਕਾਰ ਹੱਕੀ ਮੰਗਾਂ ਲਈ ਲੜਦੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਣਾ ਚਾਹੁੰਦੀ ਹੈ।

ਖੁਫੀਆ ਏਜੰਸੀਆਂ ਦਾ ਵੱਡਾ ਖੁਲਾਸਾ! ਏਅਰ ਮਿਜ਼ਾਇਲ ਦਾਗ ਸਕਦੇ ਅੱਤਵਾਦੀ

ਮੀਤ ਹੇਅਰ ਨੇ ਕਿਹਾ ਕਿ ਪਹਿਲਾਂ ਬਾਦਲ ਸਰਕਾਰ ਅਤੇ ਹੁਣ ਅਮਰਿੰਦਰ ਸਿੰਘ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਲਈ ਸੜਕਾਂ 'ਤੇ ਰੋਲਿਆ ਜਾ ਰਿਹਾ ਹੈ, ਜਿਸ ਕਾਰਨ ਸੈਂਕੜੇ ਯੋਗ ਉਮੀਦਵਾਰ ਉਵਰਏਜ ਹੋ ਗਏ ਹਨ। ਜਦਕਿ ਪੰਜਾਬ ਦੇ ਸਰਕਾਰੀ ਸਕੂਲ ਅਤੇ ਵਿਦਿਆਰਥੀ ਅਧਿਆਪਕਾਂ ਨੂੰ ਤਰਸ ਰਹੇ ਹਨ। ਰੁਪਿੰਦਰ ਕੌਰ ਰੂਬੀ ਨੇ ਬੇਰੁਜ਼ਗਾਰ ਅਧਿਆਪਕਾਵਾਂ ਨਾਲ ਹੋਈ ਬਦਸਲੂਕੀ ਲਈ ਮੁੱਖ ਮੰਤਰੀ ਅੱਗੇ ਪੂਰੇ ਔਰਤ ਸਮਾਜ ਤੋਂ ਮੁਆਫ਼ੀ ਮੰਗਣ ਦੀ ਮੰਗ ਰੱਖੀ ਹੈ।

ਕੁਦਰਤ ਦਾ ਕਹਿਰ! ਰਹੱਸਮਈ ਢੰਗ ਨਾਲ ਮਰੀਆਂ 7000 ਫਰ ਸੀਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ