ਸੰਗਰੂਰ: ਸੰਗਰੂਰ ਧੂਰੀ ਰੋਡ 'ਤੇ ਵਡਾ ਹਾਦਸਾ ਵਾਪਰਿਆ ਹੈ। ਵਿਆਹ ਤੋਂ ਵਾਪਸ ਆ ਰਹੀ ਆਈ 10 ਕਾਰ ਨੂੰ ਅਚਾਨਕ ਅੱਗ ਲੱਗ ਗਈ। ਗਨੀਮਤ ਇਸ ਰਹੀ ਕਿ ਕਾਰ 'ਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ।


ਪੁਲਿਸ ਅਨੁਸਾਰ ਕਾਰ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗੱਡੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਕਾਰ 'ਚ ਸਵਾਰ ਸਾਰੇ ਯਾਤਰੀ ਮਲੇਰਕੋਟਲਾ ਤੋਂ ਇੱਕ ਵਿਆਹ ਤੋਂ ਸੰਗਰੂਰ ਵੱਲ ਪਿੰਡ ਚੱਠਾ ਜਾ ਰਹੇ ਸੀ।