CBSE 10th 12th Revised Exam Date Sheet 2021: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਇੱਕ ਸੋਧੀ ਡੇਟ ਸ਼ੀਟ ਜਾਰੀ ਕੀਤੀ ਹੈ, ਜਿਸ 'ਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਲਈ ਪਹਿਲਾਂ ਜਾਰੀ ਕੀਤੀ ਗਈ ਪ੍ਰੀਖਿਆ ਸ਼ਡਿਊਲ ਨੂੰ ਬਦਲਿਆ ਗਿਆ ਹੈ। ਸੀਬੀਐਸਈ ਨੇ ਇਹ ਤਬਦੀਲੀ 14 ਮਈ ਨੂੰ ਹੋਣ ਵਾਲੇ ਰਮਜ਼ਾਨ ਦੇ ਤਿਉਹਾਰ ਕਾਰਨ ਕੀਤੀ ਹੈ। ਸੀਬੀਐਸਈ ਦੁਆਰਾ ਪਹਿਲਾਂ ਜਾਰੀ ਕੀਤਾ ਗਿਆ ਪ੍ਰੀਖਿਆ ਸ਼ੈਡਿਊਲ 13 ਅਤੇ 15 ਮਈ ਨੂੰ ਪ੍ਰੀਖਿਆ ਹੋਣੀ ਸੀ, ਪਰ ਸੋਧੇ ਹੋਏ ਪ੍ਰੀਖਿਆ ਸ਼ਡਿਊਲ ਅਨੁਸਾਰ ਇਸ ਨੂੰ 12 ਮਈ, 2021 ਤੋਂ 17 ਮਈ, 2021 ਤਕ ਲਾਗੂ ਕਰ ਦਿੱਤਾ ਗਿਆ ਹੈ।
ਸੀਬੀਐਸਈ ਦੁਆਰਾ ਜਾਰੀ ਕੀਤੀ ਗਈ 10 ਵੀਂ ਅਤੇ 12 ਵੀਂ ਜਮਾਤ ਦੇ ਸੰਸ਼ੋਧਿਤ ਪ੍ਰੀਖਿਆ ਸ਼ਡਿਊਲ ਅਨੁਸਾਰ, 13 ਮਈ ਨੂੰ ਪ੍ਰਸਤਾਵਿਤ 12 ਵੀਂ ਕਲਾਸ ਦੇ ਫਿਜ਼ਿਕਸ ਦਾ ਪੇਪਰ ਹੁਣ 8 ਜੂਨ 2021 ਨੂੰ ਹੋਵੇਗਾ। ਗਣਿਤ ਦਾ ਪੇਪਰ ਹੁਣ 1 ਜੂਨ ਦੀ ਬਜਾਏ 31 ਮਈ ਨੂੰ ਹੋਵੇਗਾ। 12 ਵੀਂ ਜਯੋਗ੍ਰਾਫੀ ਦਾ ਪੇਪਰ 2 ਜੂਨ ਦੀ ਥਾਂ 3 ਜੂਨ ਨੂੰ ਹੋਵੇਗਾ। ਇਸ ਦੇ ਨਾਲ ਹੀ 10 ਵੀਂ ਜਮਾਤ ਦਾ ਸਾਇੰਸ ਪੇਪਰ 21 ਮਈ ਨੂੰ ਹੋਵੇਗਾ ਅਤੇ ਗਣਿਤ ਦੀ ਪ੍ਰੀਖਿਆ 2 ਜੂਨ ਨੂੰ ਹੋਵੇਗੀ।
ਸੀਬੀਐਸਈ ਦੁਆਰਾ ਜਾਰੀ ਕੀਤੀ ਰਿਵਾਈਜ਼ਡ ਟਾਈਮ ਟੇਬਲ ਬੋਰਡ ਦੇ ਅਧਿਕਾਰਤ ਪੋਰਟਲ 'ਤੇ ਅਪਲੋਡ ਕਰ ਦਿੱਤੀ ਗਈ ਹੈ। ਸੀਬੀਐਸਈ ਬੋਰਡ ਦੇ 10 ਵੀਂ ਅਤੇ 12 ਵੀਂ ਕਲਾਸ ਦੇ ਵਿਦਿਆਰਥੀ ਜੋ ਇਸ ਸਾਲ ਇਸ ਪ੍ਰੀਖਿਆ 'ਚ ਹਿੱਸਾ ਲੈਣ ਜਾ ਰਹੇ ਹਨ, ਸੀਬੀਐਸਈ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਸਕਦੇ ਹਨ ਅਤੇ ਨਵੇਂ ਸ਼ਡਿਊਲ ਨੂੰ ਡਾਊਨਲੋਡ ਕਰ ਸਕਦੇ ਹਨ।
Education Loan Information:
Calculate Education Loan EMI