CBSE Syllabus 2021-22: ਕੇਂਦਰੀ ਸਕੂਲ ਸਿੱਖਿਆ ਬੋਰਡ (CBSE) ਨੇ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਨਵੇਂ ਅਕਾਦਮਿਕ ਸਾਲ 2021-2022 ਲਈ ਆਪਣਾ ਸਿਲੇਬਸ ਜਾਰੀ ਕਰ ਦਿੱਤਾ ਹੈ। ਸੀਬੀਐੱਸਈ ਨੇ ਇਹ ਇਹ ਸਿਲੇਬਸ 9ਵੀਂ, 10ਵੀਂ, 11ਵੀਂ ਤੇ 2ਵੀਂ ਜਮਾਤਾਂ ਲਈ ਜਾਰੀ ਕੀਤਾ ਹੈ। ਵਿਦਿਆਰਥੀ ਸੀਬੀਐਸਈ ਦੀ ਅਧਿਕਾਰਤ ਵੈਬਸਾਈਟ cbseacademic.nic.in ਉੱਤੇ ਲੌਗਇਨ ਕਰ ਕੇ ਆਪਣਾ ਸਿਲੇਬਸ ਚੈੱਕ ਕਰ ਸਕਦੇ ਹਨ।


 


ਸੀਬੀਐਸਈ ਨੇ ਨਵੇਂ ਅਕਾਦਮਿਕ ਸਾਲ 2021-22 ਲਈ ਜਿਹੜਾ ਸਿਲੇਬਸ ਜਾਰੀ ਕੀ ਹੈ, ਉਸ ਸਿਲੇਬਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਕੋਵਿਡ-19 ਮਹਾਮਾਰੀ ਨੂੰ ਵੇਖਦਿਆਂ ਸੀਬੀਐੱਸਈ ਨੇ ਪਿਛਲੇ ਅਕਾਦਮਿਕ ਸਾਲ (2020-2021) ’ਚ ਜੋ ਕਟੌਤੀ ਕੀਤੀ ਸੀ, ਉਹ ਕਟੌਤੀ ਇਸ ਨਵੇਂ ਅਕਾਦਮਿਕ ਸਾਲ ’ਚ ਲਾਗੂ ਨਹੀਂ ਕੀਤੀ ਜਾਵੇਗੀ।


 


ਇਸੇ ਲਈ 9ਵੀਂ, 10ਵੀਂ, 11ਵੀਂ ਤੇ 12ਵੀਂ ਜਮਾਤਾਂ ਲਈ ਬੋਰਡ ਨੇ ਅਕਾਦਮਿਕ ਸਾਲ 2021-22 ਲਈ ਨਵਾਂ ਸਿਲੇਬਸ ਜਾਰੀ ਕੀਤਾ ਹੈ। ਬੋਰਡ ਵੱਲੋਂ ਜਾਰੀ ਕੀਤੇ ਗਏ ਇਸ ਨਵੇਂ ਸਿਲੇਬਸ ਮੁਤਾਬਕ ਵਿਦਿਆਰਥੀਆਂ ਨੂੰ ਹੁਣ ਇਸ ਅਕਾਦਮਿਕ ਵਰ੍ਹੇ ਦੌਰਾਨ ਕੀਤੇ ਜਾਣ ਵਾਲੇ ਵਿਸ਼ਲੇਸ਼ਣ ਤੇ ਪ੍ਰੀਖਿਆ ਲਈ ਪੂਰਾ ਸਿਲੇਬਸ ਪੜ੍ਹਨਾ ਪਵੇਗਾ।


 


ਇਸ ਲਈ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਬੋਰਡ ਵੱਲੋਂ ਜਾਰੀ ਕੀਤੇ ਗਏ ਨਵੇਂ ਸਿਲੇਬਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ ਤੇ ਜਾਰੀ ਕੀਤੇ ਨਵੇਂ ਸਿਲੇਬਸ ਅਨੁਸਾਰ ਹੀ ਨਵੇਂ ਅਕਾਦਮਿਕ ਸਾਲ ’ਚ ਪੜ੍ਹਾਈ ਕਰਨ; ਕਿਉਂਕਿ ਬੋਰਡ ਨੇ ਸਿਲੇਬਸ ਦੇ ਨਾਲ-ਨਾਲ ਮੁੱਲਾਂਕਣ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤਾ ਹੈ।


 


ਸੀਬੀਐਸਈ ਨੇ ਸਕੂਲਾਂ ਨੂੰ NCERT ਦੇ ਨਿਯਮ ਲਾਗੂ ਕਰਨ ਲਈ ਕਿਹਾ ਹੈ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਸਾਰੇ ਸਕੂਲਾਂ ਨੂੰ 9ਵੀਂ, 19ਵੀਂ ਜਮਾਤ ਲਈ ਕੰਪੀਟੈਂਸੀ ਬੇਸਡ ਕੁਐਸਚਨ ਲਾਗੂ ਕਰਨ ਲਈ ਐਨਸੀਆਰਟੀ ਦੇ ਨਿਯਮ ਲਾਗੂ ਕਰਨ ਲਈ ਵੀ ਕਿਹਾ ਹੈ।


Education Loan Information:

Calculate Education Loan EMI