ਬਰਨਾਲਾ: ਕੋਵਿਡ-19 ਦੂਜੇ ਪੜਾਅ 'ਚ ਤਬਾਹੀ ਮਚਾ ਰਹੀ ਹੈ, ਜਿਸ ਕਾਰਨ ਪੰਜਾਬ ਸਰਕਾਰ ਵਲੋਂ ਸਖਤ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਤਿਉਹਾਰਾਂ ਦੇ ਦਿਨਾਂ ਦਰਮਿਆਨ ਇਸ ਦਾ ਅਸਰ ਕਾਰੋਬਾਰ 'ਤੇ ਫਿਰ ਤੋਂ ਦੇਖਣ ਨੂੰ ਮਿਲ ਰਿਹਾ ਹੈ। ਹੋਲੀ ਦਾ ਤਿਉਹਾਰ, ਰੰਗਾਂ ਦਾ ਹੈ, ਜਿਸ ਨੂੰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਕੋਵਿਡ-19 ਕਾਰਨ ਕੀਤੀ ਸਖਤੀ ਦਾ ਅਸਰ ਇਸ ਤਿਉਹਾਰ 'ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ।


 


ਰੰਗਾਂ ਤੋਂ ਲੋਕਾਂ ਨੂੰ ਕੋਰੋਨਾ ਦੇ ਫੈਲ੍ਹਣ ਦਾ ਖਤਰਾ ਲੱਗ ਰਿਹਾ ਹੈ। ਇਕ ਪਾਸੇ, ਕਾਰੋਬਾਰੀ ਚਿੰਤਤ ਹੈ ਕਿ ਉਸ ਨੂੰ ਫਿਰ ਮੰਦੀ ਦੀ ਮਾਰ ਝੱਲਣੀ ਪਏਗੀ ਕਿਉਂਕਿ ਗਾਹਕ ਮਾਰਕੀਟ 'ਚ ਖਰੀਦਦਾਰੀ ਲਈ ਨਹੀਂ ਜਾ ਰਹੇ। ਦੂਜੇ ਪਾਸੇ, ਇਸ ਵਾਰ ਰੰਗਾਂ ਦੇ ਰੁਝਾਨ ਨੂੰ ਛੱਡ ਕੇ, ਕੋਵਿਡ-19 ਦੇ ਮੱਦੇਨਜ਼ਰ ਫੁੱਲਾਂ ਦਾ ਰੁਝਾਨ ਵਧੇਰੇ ਦਿਖਾਈ ਦੇ ਰਿਹਾ ਹੈ। ਇਸ ਕਾਰਨ ਫੁੱਲ ਵਿਕਰੇਤਾ ਇਸ ਉਮੀਦ 'ਚ ਫੁੱਲਾਂ ਦੀ ਇਕ ਵੱਡੀ ਮਾਤਰਾ ਖਰੀਦ ਕੇ ਬੈਠੇ ਹਨ।


 


ਇਸ ਵਾਰ ਲੋਕਾਂ 'ਚ ਰੰਗ ਛੱਡ ਫੁੱਲਾਂ ਨਾਲ ਹੋਲੀ ਖੇਡਣ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਸ਼ਹਿਰ ਦੀਆਂ ਔਰਤਾਂ ਨੇ ਕਿਹਾ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਇਸ ਵਾਰ ਰੰਗਾਂ ਤੋਂ ਦੂਰੀ ਬਣਾਈ ਗਈ ਹੈ ਤੇ ਫੁੱਲਾਂ ਨਾਲ ਹੋਲੀ ਖੇਡੀ ਜਾ ਰਹੀ ਹੈ। ਵੱਡੀ ਗਿਣਤੀ 'ਚ ਫੁੱਲ ਵੀ ਖਰੀਦੇ ਗਏ ਹਨ।


 


 


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 



https://apps.apple.com/in/app/abp-live-news/id811114904