ਮੁੰਗੇਰ (ਬਿਹਾਰ): ਦੇਸ਼ ਕੱਲ੍ਹ ਹੋਲੀ ਦਾ ਤਿਉਹਾਰ ਮਨਾਇਆ ਜਾਵੇਗਾ। ਬਿਹਾਰ ਦੇ ਮੁੰਗੇਰ ਜ਼ਿਲ੍ਹੇ ਦੀ ਅਸਰਗੰਜ ਤਹਿਸੀਲ ’ਚ ਸਾਜੁਵਾ ਨਾਂ ਦਾ ਇੱਕ ਅਜਿਹਾ ਪਿੰਡ ਹੈ, ਜਿੱਥੋਂ ਦੇ ਨਿਵਾਸੀਆਂ ਨੇ 200 ਸਾਲਾਂ ਤੋਂ ਹੋਲੀ ਨਹੀਂ ਮਨਾਈ। ਇਸ ਪਿੰਡ ਦੇ ਲੋਕ ਇੱਕ-ਦੂਜੇ ਦੇ ਰੰਗ ਨਹੀਂ ਲਾਉਂਦੇ। ਜੇ ਕਿਸੇ ਨੇ ਚੋਰੀ-ਛਿਪੇ ਜਾਂ ਭੁਲੇਖੇ ਨਾਲ ਹੋਲੀ ਮਨਾ ਵੀ ਲਈ, ਤਾਂ ਉਸ ਨੂੰ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


 


ਬਜ਼ੁਰਗਾਂ ਅਨੁਸਾਰ 1,500 ਤੋਂ ਵੱਧ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ 200 ਵਰ੍ਹੇ ਪਹਿਲਾਂ ਇੱਕ ਸਤੀ ਆਪਣੇ ਪਤੀ ਦੀ ਅਰਥੀ ਨਾਲ ਹੋਲੀ ਵਾਲੇ ਦਿਨ ਸੜੀ ਸੀ। ਦਰਅਸਲ, ਹੋਲੀ ਵਾਲੇ ਦਿਨ ਪਤੀ ਦਾ ਦੇਹਾਂਤ ਹੋ ਗਿਆ ਸੀ; ਤਦ ਪਿੰਡ ਦੇ ਲੋਕ ਉਸ ਦਾ ਅੰਤਿਮ ਸਸਕਾਰ ਕਰਨ ਲਈ ਗਏ ਸਨ ਪਰ ਮ੍ਰਿਤਕ ਦੇਹ ਅਰਥੀ ਤੋਂ ਵਾਰ-ਵਾਰ ਡਿਗਦੀ ਜਾ ਰਹੀ ਸੀ।


 


ਮ੍ਰਿਤਕ ਦੀ ਪਤਨੀ ਨੂੰ ਲੋਕਾਂ ਨੇ ਘਰ ’ਚ ਬੰਦ ਕਰ ਕੇ ਰੱਖਿਆ ਹੋਇਆ ਸੀ। ਕਿਸੇ ਨੇ ਘਰ ਦਾ ਦਰਵਾਜ਼ਾ ਖੋਲ੍ਹ ਦਿੱਤਾ, ਤਾਂ ਪਤਨੀ ਨੱਸ ਕੇ ਆਪਣੇ ਪਤੀ ਦੀ ਅਰਥੀ ਕੋਲ ਪੁੱਜੀ ਤੇ ਕਿਹਾ ਕਿ ਉਸ ਨੇ ਵੀ ਪਤੀ ਨਾਲ ਸਤੀ ਹੋਣਾ ਹੈ।


 


ਔਰਤ ਦੀ ਗੱਲ ਸੁਣ ਕੇ ਪਿੰਡ ਦੇ ਲੋਕਾਂ ਨੇ ਉਸ ਦੀ ਚਿਤਾ ਤਿਆਰ ਕੀਤੀ। ਇਸ ਦੌਰਾਨ ਅਚਾਨਕ ਉਸ ਔਰਤ ਦੇ ਹੱਥ ਦੀ ਚੀਚੀ ਵਿੱਚੋਂ ਅੱਗ ਨਿੱਕਲੀ ਤੇ ਉਸ ਅੱਗ ਨਾਲ ਪਤੀ-ਪਤਨੀ ਦੀ ਚਿਖਾ ਅਗਨ ਭੇਟ ਹੋ ਗਈ।


 


ਕੁਝ ਦਿਨਾਂ ਬਾਅਦ ਉਸੇ ਥਾਂ ਤੋਂ ਜ਼ਮੀਨ ਹੇਠੋਂ ਪਤੀ-ਪਤਨੀ ਦੀ ਮੂਰਤੀ ਨਿੱਕਲੀ। ਲੋਕ ਹੈਰਾਨ ਹੋ ਗਏ ਤੇ ਬਾਅਦ ’ਚ ਪਿੰਡ ਵਾਸੀਆਂ ਨੇ ਮੰਦਰ ਦੀ ਉਸਾਰੀ ਕਰ ਦਿੱਤੀ। 


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904