ਚੰਨੀ ਨੇ ਕਿਹਾ ਕਿ ਯੂਐਨਓ ਦੀ ਇੱਕ ਰਿਪੋਰਟ ਦਾ ਦਾਅਵਾ ਹੈ ਕਿ ਜਲਦੀ ਹੀ ਕੁਝ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ ਜਿਨ੍ਹਾਂ 'ਚ ਪੰਜਾਬੀ ਵੀ ਸ਼ਾਮਲ ਹੈ। ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਉਨ੍ਹਾਂ ਕਿਹਾ ਕਿ ਅੰਗਰੇਜ਼ੀ ਵੀ ਸਿੱਖਣੀ ਜ਼ਰੂਰੀ ਹੈ ਪਰ ਆਪਣੀ ਮਾਂ ਬੋਲੀ ਨੂੰ ਛੱਡ ਕੇ ਨਹੀਂ। ਉਨ੍ਹਾਂ ਸਾਊਥ ਕੋਰੀਆ ਦੀ ਉਦਾਹਰਨ ਦਿੰਦੀਆਂ ਕਿਹਾ ਕਿ ਉੱਥੇ ਕੋਈ ਅੰਗਰੇਜ਼ੀ ਨਹੀਂ ਬੋਲਦਾ ਫੇਰ ਵੀ ਉੱਥੇ ਵਿਕਾਸ ਹੈ।
ਮੀਡੀਆ ਨਾਲ ਗੱਲ ਕਰਦਿਆਂ ਚੰਨੀ ਨੇ ਅੱਗੇ ਕਿਹਾ ਕਿ ਅੱਜ ਵੱਡੀ ਸਮੱਸਿਆ ਹੈ ਕਿ ਕਈ ਸਕੂਲਾਂ 'ਚ ਪੰਜਾਬੀ ਬੋਲਣ 'ਤੇ ਜ਼ੁਰਮਾਨਾ ਲਾਇਆ ਜਾਂਦਾ ਹੈ। ਅਜਿਹੀਆਂ ਗੱਲਾਂ ਨੂੰ ਰੋਕਣ ਲਈ ਪ੍ਰਸਤਾਵ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬੀ ਪਹਿਲੇ ਸਥਾਨ 'ਤੇ ਰਹੇ ਪਰ ਯੂਐਨਓ ਮੁਤਾਬਕ ਅਗਲੇ 50 ਸਾਲਾਂ 'ਚ ਪੰਜਾਬੀ ਖ਼ਤਮ ਹੋ ਜਾਵੇਗੀ।
Education Loan Information:
Calculate Education Loan EMI