ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਰਿਕਵਰੀ ਰੇਟ ਵਿੱਚ ਵਾਧਾ ਹੋ ਰਿਹਾ ਹੈ। ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਰਿਕਵਰੀ ਦੀ ਦਰ 84 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਸੂਬੇ ‘ਚ ਹੁਣ ਕੋਰੋਨਾ ਤੋਂ ਸਿਰਫ 324 ਸਰਗਰਮ ਮਰੀਜ਼ ਹਨ।
ਦੂਜੇ ਪਾਸੇ, ਸੂਬੇ ਵਿੱਚ 54 ਨਵੇਂ ਸਕਾਰਾਤਮਕ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। 18 ਹੋਰ ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਰਾਜ ਵਿੱਚ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਹੁਣ 2336 ਹੈ। ਪੰਜਾਬ ‘ਚ 1967 ਠੀਕ ਹੋ ਚੁਕੇ ਹਨ।
ਮਰੀਜ਼ਾਂ ਦੀ ਰਿਕਵਰੀ ਦੀ ਦਰ 84 ਪ੍ਰਤੀਸ਼ਤ ਤੋਂ ਵੱਧ ਹੈ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ 13 ਨਵੇਂ ਕੇਸ ਸਾਹਮਣੇ ਆਏ। ਇਸ ਤੋਂ ਇਲਾਵਾ ਰੂਪਨਗਰ, ਲੁਧਿਆਣਾ ਤੇ ਪਠਾਨਕੋਟ ‘ਚ ਅੱਠ, ਹੁਸ਼ਿਆਰਪੁਰ ‘ਚ ਛੇ, ਜਲੰਧਰ ‘ਚ ਤਿੰਨ, ਫਾਜ਼ਿਲਕਾ ਤੇ ਮੁਹਾਲੀ ‘ਚ ਦੋ ਤੇ ਬਠਿੰਡਾ, ਤਰਨਤਾਰਨ, ਮੋਗਾ ਤੇ ਫਤਿਹਗੜ੍ਹ ਸਾਹਿਬ ‘ਚ ਇੱਕ-ਇੱਕ ਮਾਮਲੇ ਸਾਹਮਣੇ ਆਏ ਹਨ।
ਸਿਹਤ ਵਿਭਾਗ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਹੁਣ ਬਹੁਤ ਸਾਰੇ ਮਾਮਲੇ ਸਕਾਰਾਤਮਕ ਪਾਏ ਜਾ ਰਹੇ ਹਨ, ਜਿਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ। ਉਨ੍ਹਾਂ ਵਿੱਚ ਲਾਗ ਦੇ ਸਰੋਤ ਦਾ ਪਤਾ ਨਹੀਂ ਚੱਲ ਪਾ ਰਿਹਾ।
ਕੋਰੋਨਾ ਮੀਟਰ ...
ਨਵੇਂ ਸਕਾਰਾਤਮਕ ਮਾਮਲੇ - 54
ਐਕਟਿਵ ਕੇਸ - 324
ਹੁਣ ਤੱਕ ਠੀਕ ਹੋਏ - 1967
ਕੁੱਲ ਸੰਕਰਮਿਤ - 2336
ਅੱਜ ਤੱਕ ਮੌਤਾਂ - 45
ਅੱਜ ਤੱਕ ਦੇ ਨਮੂਨੇ - 84,497
ਕਿਸਾਨਾਂ ਲਈ ਖੁਸ਼ਖਬਰੀ! ਭੱਵਿਖਬਾਣੀ ਤੋਂ ਵੀ ਦੋ ਦਿਨ ਪਹਿਲਾਂ ਆਇਆ ਮਾਨਸੂਨ
ਚੰਗੀ ਖ਼ਬਰ! 1 ਜੂਨ ਤੋਂ ਮਿਲਣ ਜਾ ਰਹੀ ਵੱਡੀ ਰਾਹਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪੰਜਾਬ ‘ਚ ਤੇਜ਼ੀ ਨਾਲ ਠੀਕ ਹੋ ਰਹੇ ਕੋਰੋਨਾ ਮਰੀਜ਼, ਹੁਣ ਸਿਹਤ ਵਿਭਾਗ ਲਈ ਖੜ੍ਹੀ ਵੱਡੀ ਮੁਸੀਬਤ!
ਪਵਨਪ੍ਰੀਤ ਕੌਰ
Updated at:
31 May 2020 01:43 PM (IST)
ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਰਿਕਵਰੀ ਰੇਟ ਵਿੱਚ ਵਾਧਾ ਹੋ ਰਿਹਾ ਹੈ। ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਰਿਕਵਰੀ ਦੀ ਦਰ 84 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਸੂਬੇ ‘ਚ ਹੁਣ ਕੋਰੋਨਾ ਤੋਂ ਸਿਰਫ 324 ਸਰਗਰਮ ਮਰੀਜ਼ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -