ਹੁਣ ਭਾਰਤ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 73 'ਤੇ ਪਹੁੰਚ ਗਈ ਹੈ।
ਹਰਿਆਣਾ ਤੱਕ ਪਹੁੰਚਿਆ ਕੋਰਨਾ ਦਾ ਕਹਿਰ, ਭਾਰਤ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 73 'ਤੇ ਪਹੁੰਚੀ
ਏਬੀਪੀ ਸਾਂਝਾ | 12 Mar 2020 02:08 PM (IST)
ਭਾਰਤ 'ਚ ਦਿਨ-ਬ-ਦਿਨ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਵਾਇਰਸ ਦੇ ਨਵੇਂ ਮਾਮਲਿਆਂ 'ਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਹੁਣ ਭਾਰਤ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 73 'ਤੇ ਪਹੁੰਚ ਗਈ ਹੈ।
ਨਵੀਂ ਦਿੱਲੀ: ਭਾਰਤ 'ਚ ਦਿਨ-ਬ-ਦਿਨ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਵਾਇਰਸ ਦੇ ਨਵੇਂ ਮਾਮਲਿਆਂ 'ਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਇਹ ਵੀ ਪੜ੍ਹੋ: ਇਨ੍ਹਾਂ 73 'ਚੋਂ 16 ਵਿਦੇਸ਼ੀ ਨਾਗਰਿਕ ਹਨ। ਇਸ ਪ੍ਰਕੋਪ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ ਇਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਉੱਧਰ ਲਖਨਊ 'ਚ ਵੀ ਪਹਿਲਾਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਇਹ ਵੀ ਪੜ੍ਹੋ: ਚੀਨ ਤੇ ਇਟਲੀ ਮਗਰੋਂ ਕਤਰ 'ਚ ਕਰੋਨਾ ਦਾ ਕਹਿਰ, ਇੱਕ ਹੀ ਦਿਨ 'ਚ 238 ਮਾਮਲਿਆਂ ਦੀ ਪੁਸ਼ਟੀ ਪਟਨਾ 'ਚ 4 ਸ਼ੱਕੀ ਪਾਏ ਗਏ ਹਨ। ਉੱਧਰ ਗਾਜ਼ੀਆਬਾਦ 'ਚ ਕੋਰੋਨਾ ਦੇ ਇੱਕ ਮਾਮਲੇ ਦੀ ਪੁਸ਼ਟੀ ਹੋ ਗਈ ਹੈ। ਦੁਨੀਆ ਭਰ 'ਚ 118,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 4300 ਦੇ ਕਰੀਬ ਪਹੁੰਚ ਗਈ ਹੈ।