ਨਵੀਂ ਦਿੱਲੀ: ਰੇਲਵੇ ਵਿੱਚ ਛੇਤੀ ਹੀ ਦੋ ਲੱਖ 30 ਹਜ਼ਾਰ ਅਸਾਮੀਆਂ ਨੂੰ ਭਰੀਆਂ ਜਾਣਗੀਆਂ। ਇਹ ਭਰਤੀ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ। ਪਹਿਲੀ ਵਾਰ 1,31,428 ਅਹੁਦਿਆਂ ਲਈ ਭਰਤੀ ਹੋਵੇਗੀ ਤੇ ਬਾਕੀ ਅਸਾਮੀਆਂ ਦੂਜੇ ਫੇਜ਼ ਦੌਰਾਨ ਭਰੀਆਂ ਜਾਣਗੀਆਂ।

ਪਹਿਲੇ ਗੇੜ ਦੀ ਭਰਤੀ ਲਈ ਫਰਵਰੀ ਜਾਂ ਮਾਰਚ ਵਿੱਚ ਨੋਟੀਫਿਕੇਸ਼ਨ ਸੰਭਵ ਹੈ। ਨੋਟੀਫਿਕੇਸ਼ਨ ਤੋਂ ਤੁਰੰਤ ਬਾਅਦ ਬਿਨੈ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ। ਦੂਜੇ ਫੇਜ਼ ਵਿੱਚ 99,000 ਅਹੁਦਿਆਂ ਲਈ ਮਈ-ਜੂਨ 2020 ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਰੇਲ ਮੰਤਰੀ ਪਿਊਸ਼ ਗੋਇਲ ਨੇ ਵੀ ਕਿਹਾ ਸੀ ਕਿ ਰੇਲਵੇ 2018-19 ਵਿੱਚ ਦੋ ਲੱਖ 30 ਹਜ਼ਾਰ ਅਹੁਦਿਆਂ 'ਤੇ ਭਰਤੀ ਕਰੇਗਾ।

ਜ਼ਿਕਰਯੋਗ ਹੈ ਕਿ ਇਸ ਭਰਤੀ ਦੌਰਾਨ ਆਰਥਕ ਰੂਪ ਵਿੱਚ ਕਮਜ਼ੋਰ ਜਨਰਲ ਵਰਗ ਦੇ ਉਮੀਦਵਾਰਾਂ ਲਈ 10 ਫੀਸਦ ਰਾਖਵਾਂਕਰਨ ਹੋਵੇਗਾ। ਇਨ੍ਹਾਂ ਅਸਾਮੀਆਂ ਲਈ ਯੋਗਤਾ ਤੇ ਸ਼ਰਤਾਂ ਨੋਟੀਫਿਕੇਸ਼ਨ ਮਗਰੋਂ ਐਲਾਨੀਆਂ ਜਾਣਗੀਆਂ ਪਰ ਇਹ ਤੈਅ ਹੈ ਕਿ ਮੋਦੀ ਸਰਕਾਰ ਜਾਣ ਤੋਂ ਪਹਿਲਾਂ ਰੇਲਵੇ ਵਿੱਚ ਵੱਡੇ ਪੱਧਰ 'ਤੇ ਰੁਜ਼ਗਾਰ ਦੇਣ ਲਈ ਪੂਰੀ ਵਾਹ ਲਾ ਰਹੀ ਹੈ।

Education Loan Information:

Calculate Education Loan EMI