ਜਲੰਧਰ: ਅਧਿਆਪਕ ਦਿਵਸ 'ਤੇ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਪ੍ਰੋਗਰਾਮ ਜਲੰਧਰ ਵਿੱਚ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸਿੱਖਿਆ ਮੰਤਰੀ ਓਪੀ ਸੋਨੀ ਸਨ। ਇਸ ਮੌਕੇ ਪ੍ਰੋਗਰਾਮ ਵਿੱਚ 51 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸਟੇਟ ਐਵਾਰਡੀਆਂ ਵਿੱਚ ਪਤੀ-ਪਤਨੀ ਟੀਚਰ ਵੀ ਸ਼ਾਮਲ ਸੀ। ਇਸ ਤੋਂ ਇਲਾਵਾ 53 ਟੀਚਰਾਂ ਨੂੰ ਵਿਸ਼ੇਸ ਸਨਮਾਨ ਨਾਲ ਵੀ ਨਵਾਜ਼ਿਆ ਗਿਆ। ਸਿੱਖਿਆ ਮੰਤਰੀ ਨੇ ਸਾਰੇ ਮੁਅੱਤਲ ਟੀਚਰ ਬਹਾਲ ਕਰਨ ਦਾ ਐਲਾਨ ਵੀ ਕੀਤਾ।   ਸਿੱਖਿਆ ਮੰਤਰੀ ਨੇ ਆਪਣੇ ਵਿਭਾਗ ਦੇ ਕੰਮਕਾਜ ਬਾਰੇ ਦੱਸਿਆ ਕਿ ਪੰਜਾਬ ਵਿੱਚ ਕਰੀਬ 25 ਲੱਖ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਅਧਿਆਪਕਾਂ ਦੀ ਗਿਣਤੀ ਕਰੀਬ ਇੱਕ ਲੱਖ 12 ਹਜ਼ਾਰ ਹੈ। ਇਸ ਤਰ੍ਹਾਂ ਹਰ ਅਧਿਆਪਕ 'ਤੇ ਕਰੀਬ 25 ਬੱਚਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਰਕਾਰੀ ਸਕੂਲਾਂ ਦੀ ਗਿਣਤੀ 13,000 ਹੈ। ਉਨ੍ਹਾਂ ਕਿਹਾ ਕਿ ਅਕਾਲੀ-ਬੀਜੇਪੀ ਸਰਕਾਰ ਨੇ ਸਿੱਖਿਆ ਵਿਭਾਗ ਦਾ ਹਾਲ ਮੰਦਾ ਕੀਤਾ ਹੈ। ਜਲਦ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਸਾਰੇ ਸਸਪੈਂਡ ਟੀਚਰ ਬਹਾਲ ਕੀਤੇ ਜਾਣਗੇ। ਟੀਚਰਾਂ 'ਤੇ ਦਰਜ ਕੇਸ ਵੀ ਖਤਮ ਹੋਣਗੇ। ਹੋਰ ਟੀਚਰਾਂ ਦੀਆਂ ਭਰਤੀਆਂ ਵੀ ਜਲਦ ਹੋਣਗੀਆਂ।

Education Loan Information:

Calculate Education Loan EMI