ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਧਿਕਾਰਤ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਗ੍ਰੈਜੂਏਸ਼ਨ ਨਤੀਜੇ ਜਾਰੀ ਨਹੀਂ ਕੀਤੇ ਗਏ ਹਨ, ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਵਿਚ ਦਾਖਲਾ ਲੈਣ ਵਿਚ ਵੀ ਕੋਈ ਮੁਸ਼ਕਲ ਨਹੀਂ ਹੋਏਗੀ। ਵਿਦਿਆਰਥੀ ਯੂਨੀਵਰਸਿਟੀ ਦੀ ਦਾਖਲਾ ਵੈਬਸਾਈਟ ‘ਤੇ ਜਾ ਕੇ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ। ਇਨ੍ਹਾਂ ਵਿਦਿਆਰਥੀਆਂ ਨੂੰ ਫਿਲਹਾਲ ਆਰਜ਼ੀ ਦਾਖਲਾ ਦਿੱਤਾ ਜਾਵੇਗਾ। ਨਤੀਜਾ ਜਾਰੀ ਹੋਣ ਤੱਕ ਸੀਟ ਖਾਲੀ ਰੱਖੀ ਜਾਏਗੀ।
ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਦਾਖਲਾ ਨੋਟਿਸ ਜਾਰੀ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਮੁਤਾਬਕ-
- ਪੋਸਟ ਗ੍ਰੈਜੂਏਸ਼ਨ ਦੇ 54 ਕੋਰਸਾਂ ਵਿਚ ਦਾਖਲਾ ਹੋਵੇਗਾ।
- ਇਸ ਵਿੱਚ ਅਰਥ ਸ਼ਾਸਤਰ, ਐਮਐਸਸੀ, ਇੰਗਲਿਸ਼, ਫਿਲੌਸਫੀ, ਮਨੋਵਿਗਿਆਨ, ਕੰਪਿਊਟਰ ਸਾਇੰਸ, ਉਰਦੂ, ਭੂਗੋਲਿਕ, ਬਾਇਓ, ਕੈਮਿਸਟਰੀ, ਬਾਇਓਫਿਜ਼ਿਕਸ, ਇਨਫੋਰਮੈਟਿਕਸ, ਮਾਈਕਰੋਬਾਇਓਲੋਜੀ, ਐਮਸੀਏ, ਬੁੱਧ ਸਟੱਡੀਜ਼, ਜੀਵ ਵਿਗਿਆਨ ਅਤੇ ਪੱਤਰਕਾਰੀ ਵਰਗੇ ਵਿਸ਼ੇ ਸ਼ਾਮਲ ਹਨ।
- ਪੋਸਟ ਗ੍ਰੈਜੂਏਸ਼ਨ ਵਿਚ ਹੋਣ ਵਾਲੀਆਂ ਇਹ ਦਾਖਲਾ ਪ੍ਰੀਖਿਆ ਦੇ ਅਧਾਰ ‘ਤੇ ਹੋਵੇਗਾ।
- ਰਾਸ਼ਟਰੀ ਪ੍ਰੀਖਿਆ ਏਜੰਸੀ ਇਨ੍ਹਾਂ ਦਾਖਲਿਆਂ ਲਈ ਪ੍ਰੀਖਿਆ ਆਯੋਜਤ ਕਰੇਗੀ।
Coronavirus: ਕੋਰੋਨਾ ਵੈਕਸਿਨ ਲਈ ਰੂਸ ਨੇ ਚੁੱਕਿਆ ਇੱਕ ਹੋਰ ਕਦਮ, ਆਪਣੀ ਦੂਜੀ ਵੈਕਸਿਨ ਲਈ ਰਜਿਸਟ੍ਰੇਸ਼ਨ ਟ੍ਰਾਇਲ ਕੀਤੇ ਸ਼ੁਰੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI