ਨਵੀਂ ਦਿੱਲੀ: ਐਸਐਸਸੀ ਜੀਡੀ ਕਾਂਸਟੇਬਲ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਦੇ ਚਾਹਵਾਨ ਉਮੀਦਵਾਰਾਂ ਲਈ ਅਹਿਮ ਖ਼ਬਰ ਹੈ। ਇਸ ਅਨੁਸਾਰ, ਸਟਾਫ ਸਿਲੈਕਸ਼ਨ ਕਮਿਸ਼ਨ (ਐਸਐਸਸੀ SSC) 31 ਅਗਸਤ, 2021 ਨੂੰ 25,271 ਤੋਂ ਵੱਧ ਅਸਾਮੀਆਂ ਲਈ ਕੱਢੀਆਂ ਗਈਆਂ ਕਾਂਸਟੇਬਲ ਦੀਆਂ ਅਸਾਮੀਆਂ ਲਈ ਰਜਿਸਟਰੇਸ਼ਨ ਪ੍ਰਕਿਰਿਆ ਬੰਦ ਕਰ ਦੇਵੇਗਾ।
ਅਜਿਹੀ ਸਥਿਤੀ ਵਿੱਚ, ਉਹ ਉਮੀਦਵਾਰ ਜੋ ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣੀ ਚਾਹੁੰਦੇ ਹਨ ਅਤੇ ਹਾਲੇ ਤੱਕ ਅਜਿਹਾ ਨਹੀਂ ਕਰ ਸਕੇ ਹਨ, ਉਹ ਅਧਿਕਾਰਤ ਪੋਰਟਲ @ssc.nic.in 'ਤੇ ਅਜਿਹਾ ਕਰ ਦੇਣ। ਇਸ ਤੋਂ ਪਹਿਲਾਂ, ਕਮਿਸ਼ਨ ਨੇ ਇਸ ਸਬੰਧ ਵਿੱਚ ਨਿਰਦੇਸ਼ ਵੀ ਜਾਰੀ ਕੀਤੇ ਸਨ ਕਿ ਅਸਾਮ ਰਾਈਫਲਜ਼ ਪ੍ਰੀਖਿਆ 2021 ਵਿੱਚ ਕੇਂਦਰੀ ਆਰਮਡ ਪੁਲਿਸ ਫੋਰਸਿਜ਼ (ਸੀਏਪੀਐਫ), ਐਨਆਈਏ, ਐਸਐਸਐਫ ਤੇ ਰਾਈਫਲਮੈਨ (ਜੀਡੀ) ਵਿੱਚ ਕਾਂਸਟੇਬਲ (ਜੀਡੀ) ਦੇ ਅਹੁਦਿਆਂ ਲਈ ਬਿਨੈ ਕਰਨ ਦੇ ਚਾਹਵਾਨ ਉਮੀਦਵਾਰਾਂ ਆਖਰੀ ਤਰੀਕ ਦੀ ਉਡੀਕ ਨਾ ਕਰਨ ਪਰ ਆਖਰੀ ਮਿੰਟ ਤੋਂ ਪਹਿਲਾਂ ਹੀ ਅਰਜ਼ੀ ਦਾਖਲ ਕਰ ਦੇਣ।
· ਐਸਐਸਸੀ ਜੀਡੀ ਕਾਂਸਟੇਬਲ ਅਰਜ਼ੀ ਦੀ ਮਿਤੀ - 17 ਜੁਲਾਈ 2021
· SSC GD ਕਾਂਸਟੇਬਲ ਰਜਿਸਟਰੇਸ਼ਨ ਦੀ ਆਖਰੀ ਮਿਤੀ- 31 ਅਗਸਤ 2021
· ਔਫਲਾਈਨ ਚਲਾਨ ਤਿਆਰ ਕਰਨ ਦੀ ਆਖਰੀ ਤਾਰੀਖ ਤੇ ਸਮਾਂ - 04 ਸਤੰਬਰ 2021
· ਚਲਾਨ ਰਾਹੀਂ ਭੁਗਤਾਨ ਦੀ ਆਖਰੀ ਮਿਤੀ (ਬੈਂਕ ਦੇ ਕੰਮਕਾਜੀ ਸਮੇਂ ਦੌਰਾਨ) - 07 ਸਤੰਬਰ 2021
· SSCGD ਕਾਂਸਟੇਬਲ ਪ੍ਰੀਖਿਆ ਦੀ ਤਾਰੀਖ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ
· SSCGD ਕਾਂਸਟੇਬਲ ਆਂਸਰ–ਕੀਅ ਦੀ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ
· ਐਸਐਸਸੀ ਜੀਡੀ ਕਾਂਸਟੇਬਲ ਨਤੀਜਾ- ਤਾਰੀਖ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ
· ਐਸਐਸਸੀ ਜੀਡੀ ਕਾਂਸਟੇਬਲ ਪੀਐਸਟੀ - ਤਾਰੀਖ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ
ਐਸਐਸਐਫ ਵਿੱਚ ਐਸਐਸਸੀ ਜੀਡੀ ਕਾਂਸਟੇਬਲ ਦੀਆਂ ਅਸਾਮੀਆਂ ਆਲ ਇੰਡੀਆ ਦੇ ਅਧਾਰ ’ਤੇ ਭਰੀਆਂ ਜਾਣਗੀਆਂ ਜਦੋਂ ਕਿ ਹੋਰ ਸਾਰੇ ਸੀਏਪੀਐਫ ਵਿੱਚ ਖਾਲੀ ਅਸਾਮੀਆਂ ਵੱਖ ਵੱਖ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਉਪਲਬਧ ਖਾਲੀ ਅਸਾਮੀਆਂ ਦੇ ਅਨੁਸਾਰ ਭਰੀਆਂ ਜਾਣਗੀਆਂ।
ਇਸ ਦੇ ਨਾਲ ਹੀ, ਸਾਰੇ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਵਾਸਤੇ ਐਸਐਸਸੀ ਜੀਡੀ ਕਾਂਸਟੇਬਲ ਪ੍ਰੀਖਿਆ 2021 ਲਈ ਸੱਦਿਆ ਜਾਵੇਗਾ। ਪ੍ਰੀਖਿਆ ਦੀ ਤਾਰੀਖ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
SSC GD ਕਾਂਸਟੇਬਲ 2021 ਲਈ ਬਿਨੈ ਕਰਨ ਦੇ ਚਾਹਵਾਨ ਉਮੀਦਵਾਰਾਂ ਨੇ 10ਵੀਂ ਕਲਾਸ ਪਾਸ ਕੀਤੀ ਹੋਣੀ ਚਾਹੀਦੀ ਹੈ. ਜਦੋਂ ਕਿ ਉਮੀਦਵਾਰਾਂ ਦੀ ਉਮਰ 18 ਸਾਲ ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਢਿੱਲ ਦਿੱਤੀ ਜਾਵੇਗੀ।
Education Loan Information:
Calculate Education Loan EMI