ਆਪਣੀ ਧੀ ਦੀ ਵੱਡੀ ਪ੍ਰਾਪਤੀ 'ਤੇ ਜਿੱਥੇ ਮਾਪੇ ਬੇਹੱਦ ਖੁਸ਼ ਹਨ, ਉੱਥੇ ਹੀ ਪਿੰਡ ਵਾਸੀਆਂ ਵੱਲੋਂ ਵਧਾਈ ਦੇਣ ਦਾ ਤਾਂਤਾ ਲੱਗਿਆ ਰਿਹਾ ਹੈ। ਜਸ਼ਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਮੈਨੂੰ ਅੱਜ ਬਹੁਤ ਖੁਸ਼ੀ ਹੈ ਕਦੇ ਸੋਚਿਆ ਨਹੀਂ ਸੀ ਕਿ ਮੇਰੇ ਇੰਨੇ ਨੰਬਰ ਆਉਣਗੇ। ਇਹ ਸਭ ਮੇਰੀ ਪੜ੍ਹਾਈ ਦੀ ਮਿਹਨਤ ਕਰਕੇ ਹੋਇਆ ਹੈ।
ਜਸ਼ਨਪ੍ਰੀਤ ਨੇ ਦੱਸਿਆ ਕਿ ਉਹ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜ੍ਹਦੀ ਹੈ ਅਤੇ ਸਕੂਲ ਤੋਂ ਬਾਅਦ ਵੀ ਕਈ-ਕਈ ਘੰਟੇ ਘਰ ਹੀ ਪੜ੍ਹਦੀ ਸੀ। ਉਸ ਦੇ ਪਿਤਾ ਖੇਤੀ ਕਰਦੇ ਹਨ ਅਤੇ ਮਾਂ ਨੂੰ ਕੈਂਸਰ ਦੀ ਬਿਮਾਰੀ ਹੈ। ਅਜਿਹੇ ਵਿੱਚ ਉਹ ਪੜ੍ਹਾਈ ਦੇ ਨਾਲ-ਨਾਲ ਘਰ ਦਾ ਕੰਮ ਵੀ ਖ਼ੁਦ ਹੀ ਸਾਂਭਦੀ ਹੈ। ਜਸ਼ਨ ਹੋਰ ਮਾਪਿਆਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਆਪਣੀਆਂ ਕੁੜੀਆਂ ਨੂੰ ਮੁੰਡਿਆਂ ਤੋਂ ਵੀ ਕਿਸੇ ਤੋਂ ਘੱਟ ਨਾ ਸਮਝੋ ਉਨ੍ਹਾਂ ਨੂੰ ਵੱਧ ਤੋਂ ਵੱਧ ਪੜ੍ਹਾਓ।
ਉਸ ਨੇ ਦੱਸਿਆ ਕਿ ਮੇਰਾ ਇੱਕ ਸੁਪਨਾ ਹੈ ਕਿ ਮੈਂ ਅੱਗੇ ਜਾ ਕੇ ਇੰਜੀਨੀਅਰ ਬਣਨਾ ਮੇਰੀ ਇਸ ਪੜ੍ਹਾਈ ਦੇ ਵਿੱਚ ਮੇਰੇ ਮਾਤਾ ਪਿਤਾ ਅਤੇ ਅਧਿਆਪਕ ਸਾਹਿਬਾਨਾਂ ਦਾ ਬਹੁਤ ਵੱਡਾ ਸਹਿਯੋਗ ਹੈ। ਜਸ਼ਨ ਦਾ ਕਹਿਣਾ ਹੈ ਕਿ ਉਸ ਨੇ ਅੱਜ ਤਕ ਕਦੇ ਮੋਬਾਈਲ ਦੀ ਵਰਤੋਂ ਨਹੀਂ ਕੀਤੀ, ਜੋ ਕੁਝ ਵੀ ਮੈਨੂੰ ਚਾਹੀਦਾ ਸੀ ਮੇਰੇ ਮਾਤਾ-ਪਿਤਾ ਨੇ ਹਰ ਇੱਕ ਚੀਜ਼ ਦਿੱਤੀ। ਜਸ਼ਨਪ੍ਰੀਤ ਕੌਰ ਦੇ ਪਿਤਾ ਪਰਵਿੰਦਰ ਸਿੰਘ ਨੂੰ ਅੱਜ ਮੁੰਡਾ ਜੰਮੇ ਹੋਣ ਜਿੰਨੀ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਕਦੇ ਸੋਚਿਆ ਨਹੀਂ ਸੀ ਪਰ ਪੰਜਾਬ ਭਰ ਵਿੱਚੋਂ ਮੇਰੀ ਲੜਕੀ ਨੇ ਤੀਜਾ ਸਥਾਨ ਹਾਸਲ ਕਰ ਆਪਣਾ, ਸਾਡਾ ਤੇ ਆਪਣੇ ਸਕੂਲ ਅਤੇ ਪਿੰਡ ਦਾ ਨਾਂਅ ਵੀ ਰੌਸ਼ਨ ਕੀਤਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਤੀਜੇ ਸਥਾਨ 'ਤੇ ਇਸ ਵਾਰ ਸੱਤ ਵਿਦਿਆਰਥੀਆਂ ਦਾ ਕਬਜ਼ਾ ਹੈ, ਜਿਨ੍ਹਾਂ 650 ਵਿੱਚੋਂ 644 ਅੰਕ ਹਾਸਲ ਕੀਤੇ ਹਨ। ਸੂਚੀ ਹੇਠਾਂ ਦੇਖੋ-
- ਗੁਲਾਬਗੜ੍ਹ (ਬਠਿੰਡਾ) - ਜਸ਼ਨਪ੍ਰੀਤ ਕੌਰ
- ਸੈਦੋ ਲੇਹਲ (ਅੰਮ੍ਰਿਤਸਰ) - ਖੁਸ਼ਪ੍ਰੀਤ ਕੌਰ
- ਕਾਹਨੂੰਵਾਨ (ਗੁਰਦਾਸਪੁਰ) - ਦਮਨਪ੍ਰੀਤ ਕੌਰ
- ਲੁਧਿਆਣਾ - ਅਭਿਗਿਆਨ ਕੁਮਾਰ
- ਲੁਧਿਆਣਾ - ਸੋਨੀ ਕੌਰ
- ਲੁਧਿਆਣਾ - ਅਨੀਸ਼ਾ ਚੋਪੜਾ
- ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) - ਜੀਆ ਨੰਦਾ
Education Loan Information:
Calculate Education Loan EMI