ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਾਅਵਾ ਕੀਤਾ ਹੈ ਕਿ 10ਵੀਂ ਵਿੱਚ ਪਾਸ ਦੀ ਵਾਲੇ ਵਿਦਿਆਰਥੀਆਂ ਦੀ ਔਸਤ 57% ਤੋਂ 85% ਤਕ ਪਹੁੰਚ ਗਈ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਆ ਨੇ ਵਿਦਿਆਰਥੀਆਂ ਦੀ ਪਾਸ ਹੋਣ ਦੀ ਗਿਣਤੀ ਵਧਣ ਦਾ ਸਿਹਰਾ ਸਰਕਾਰ ਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਦਿੱਤਾ ਹੈ।


10ਵੀਂ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਫਿਰ ਬਾਜ਼ੀ ਮਾਰ ਲਈ, ਪਰ ਕਲੋਆ ਦਾ ਕਹਿਣਾ ਹੈ ਕਿ ਅਧਿਆਪਕਾਂ ਨੇ ਮੁੰਡਿਆਂ ਨੂੰ ਵੀ ਪੜ੍ਹਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਕੁੜੀਆਂ ਨੇ ਵੱਧ ਮਿਹਨਤ ਕੀਤੀ ਤੇ ਚੰਗੇ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਬਾਰਡਰ ਦੇ ਜ਼ਿਲ੍ਹੇ ਪਠਾਨਕੋਟ ਵਿੱਚ ਪਾਸ ਹੋਣ ਵਾਲੇ ਵਿਦਿਆਰਥੀ ਸਭ ਤੋਂ ਵੱਧ ਰਹੇ।

ਕਲੋਆ ਨੇ ਕਾਰਨ ਦੱਸਿਆ ਕਿ ਬਾਰਡਰ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਨੂੰ ਪਸੰਦ ਦੇ ਸਕੂਲਾਂ ਵਿੱਚ ਭੇਜਿਆ ਗਿਆ ਤਾਂ ਕਿ ਉਹ ਬੱਚਿਆਂ ਨੂੰ ਪੜ੍ਹਾਉਣ 'ਤੇ ਜ਼ਿਆਦਾ ਜ਼ੋਰ ਦੇ ਸਕਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੀ ਸੀਬੀਐੱਸਈ ਤੇ ਆਈਸੀਐੱਸਈ ਦੇ ਬਰਾਬਰ ਪਹੁੰਚੇਗਾ।

Education Loan Information:

Calculate Education Loan EMI