Education Loan Information:
Calculate Education Loan EMIਦੇਸ਼ ਦੇ ਉੱਤਮ ਵਿਦਿਅਕ ਅਦਾਰਿਆਂ ਦਾ ਐਲਾਨ
ਏਬੀਪੀ ਸਾਂਝਾ | 05 Sep 2019 06:42 PM (IST)
ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ IIT ਖੜਗਪੁਰ, IIT ਮਦਰਾਸ, ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ), ਤੇ ਦਿੱਲੀ ਯੂਨੀਵਰਸਿਟੀ, ਹੈਦਰਾਬਾਦ, ਸਮੇਤ 5 ਸੰਸਥਾਵਾਂ ਨੂੰ ਦੇਸ਼ ਦੀਆਂ ਉੱਤਮ ਸੰਸਥਾਵਾਂ ਦਾ ਦਰਜਾ ਦਿੱਤਾ ਹੈ।
ਨਵੀਂ ਦਿੱਲੀ: ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ IIT ਖੜਗਪੁਰ, IIT ਮਦਰਾਸ, ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ), ਤੇ ਦਿੱਲੀ ਯੂਨੀਵਰਸਿਟੀ, ਹੈਦਰਾਬਾਦ, ਸਮੇਤ 5 ਸੰਸਥਾਵਾਂ ਨੂੰ ਦੇਸ਼ ਦੀਆਂ ਉੱਤਮ ਸੰਸਥਾਵਾਂ ਦਾ ਦਰਜਾ ਦਿੱਤਾ ਹੈ। ਪਿਛਲੇ ਮਹੀਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਦਿੱਤੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਇਸ ਸਬੰਧ 'ਚ ਫੈਸਲਾ ਲਿਆ ਗਿਆ ਸੀ। ਇਸ ਬਾਰੇ ਇੱਕ ਅਧਿਕਾਰਤ ਕਮੇਟੀ ਨੇ ਸੁਝਾਅ ਦਿੱਤਾ ਸੀ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਨੇ ਕਿਹਾ, 'IIT ਖੜਗਪੁਰ, IIT ਮਦਰਾਸ, DU, ਹੈਦਰਾਬਾਦ ਯੂਨੀਵਰਸਿਟੀ, ਹੈਦਰਾਬਾਦ ਯੂਨੀਵਰਸਿਟੀ ਸਣੇ ਪੰਜ ਜਨਤਕ ਅਦਾਰਿਆਂ ਨੂੰ ਵਧੀਆ ਸੰਸਥਾਵਾਂ ਐਲਾਨਣ ਦੇ ਸੰਬੰਧ ਵਿੱਚ ਇਹ ਆਦੇਸ਼ ਜਾਰੀ ਕੀਤੇ ਗਏ ਹਨ।' ਕੇਂਦਰੀ ਮੰਤਰੀ ਨੇ ਕਿਹਾ ਕਿ ਐਕਸੀਲੈਂਟ ਸੰਸਥਾ (ਆਈਓਈ) ਦਾ ਦਰਜਾ ਦੇਣ ਦੇ ਦੇ ਸਬੰਧ ਵਿੱਚ ਪੱਤਰ ਜਾਰੀ ਕੀਤਾ ਗਿਆ ਹੈ। ਜਿਸ 'ਚ ਅਮ੍ਰਿਤਾ ਵਿਦਿਆਪੀਥਮ, ਤਾਮਿਲਨਾਡੂ, ਜਾਮੀਆ, ਹਮਦਰਦ ਯੂਨੀਵਰਸਿਟੀ, ਕਲਿੰਗਾ ਇੰਸਟੀਚਿਊਟ ਆਫ ਇੰਡਸਟਰੀਅਲ ਟੈਕਨਾਲੋਜੀ, ਉੜੀਸਾ ਤੇ ਮੁਹਾਲੀ ਦੇ ਭਾਰਤੀ ਇੰਸਟੀਚਿਊਟ ਸ਼ਾਮਲ ਹਨ।