ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀਕਿ CBSE ਬੋਰਡ ਨੇ ਆਉਣ ਵਾਲੀਆਂ ਬੋਰਡ ਪਰੀਖਿਆਵਾਂ ਦੀ ਮੁਲਾਂਕਣ ਪ੍ਰਕਿਰਿਆ (ਇਵੈਲੂਏਸ਼ਨ ਪ੍ਰੋਸੈਸ) ਨੂੰ ਹੋਰ ਪਾਰਦਰਸ਼ੀ, ਸਹੀ ਅਤੇ ਆਧੁਨਿਕ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। 2026 ਦੀ ਕਲਾਸ 12ਵੀਂ ਦੀ ਬੋਰਡ ਪਰੀਖਿਆਵਾਂ ਲਈ ਹੁਣ ਉੱਤਰ ਪੁਸਤਿਕਾਵਾਂ ਦੀ ਜਾਂਚ ਪੈਨ ਅਤੇ ਕਾਗਜ਼ ਦੀ ਬਜਾਏ 'ਡਿਜ਼ੀਟਲ ਸਕਰੀਨ' ਉੱਤੇ ਕੀਤੀ ਜਾਵੇਗੀ। CBSE ਨੇ ਇਹ ਫੈਸਲਾ ਮੁੱਖ ਤੌਰ 'ਤੇ ਨਤੀਜਿਆਂ ਵਿੱਚ ਮਨੁੱਖੀ ਗਲਤੀਆਂ ਨੂੰ ਘਟਾਉਣ ਅਤੇ ਮੁਲਾਂਕਣ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਲਿਆ ਹੈ।

Continues below advertisement

ਇੰਝ ਕੀਤਾ ਜਾਏਗਾ ਇਹ ਕੰਮ

ਹੁਣ ਤੱਕ ਅਧਿਆਪਕ ਫਿਜ਼ਿਕਲ ਤੌਰ ‘ਤੇ ਉੱਤਰ ਪੁਸਤਿਕਾਵਾਂ ਦੇ ਪੰਨੇ ਉਲਟ ਕੇ ਅੰਕ ਦਿੱਤੇ ਕਰਦੇ ਸਨ, ਪਰ ਨਵੀਂ ਪ੍ਰਣਾਲੀ ਦੇ ਤਹਿਤ ਪੂਰੀ ਪ੍ਰਕਿਰਿਆ ਪੇਪਰਲੇਸ ਹੋਵੇਗੀ। ਪਰੀਖਿਆ ਕੇਂਦਰਾਂ ਤੋਂ ਆਂਸਰ ਬੁੱਕਸ ਸਿੱਧੇ ਖੇਤਰੀ ਕੇਂਦਰਾਂ ਵਿੱਚ ਭੇਜੀਆਂ ਜਾਣਗੀਆਂ, ਜਿੱਥੇ ਉਨ੍ਹਾਂ ਨੂੰ ਉੱਚ-ਗੁਣਵੱਤਾ ਵਾਲੇ ਸਕੈਨਰਾਂ ਦੇ ਜ਼ਰੀਏ ਡਿਜ਼ੀਟਲ ਫਾਰਮੈਟ ਵਿੱਚ ਬਦਲਿਆ ਜਾਵੇਗਾ। ਇਸ ਤੋਂ ਬਾਅਦ ਪਰੀਖਕ ਕੰਪਿਊਟਰ ਸਕਰੀਨ ‘ਤੇ ਉੱਤਰ ਪੜ੍ਹਨਗੇ ਅਤੇ ਓਥੇ ਹੀ ਡਿਜ਼ੀਟਲ ਤੌਰ ‘ਤੇ ਅੰਕ ਦਰਜ ਕਰਨਗੇ। ਡਿਜ਼ੀਟਲ ਸਿਸਟਮ ਆਪਣੇ ਆਪ ਅੰਕ ਜੋੜ ਦੇਵੇਗਾ, ਜਿਸ ਨਾਲ 'ਟੋਟਲਿੰਗ' (ਅੰਕਾਂ ਦੀ ਗਿਣਤੀ) ਵਿੱਚ ਹੋਣ ਵਾਲੀਆਂ ਗਲਤੀਆਂ ਦੀ ਸੰਭਾਵਨਾ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ।

Continues below advertisement

ਇਸ ਤਰੀਕ ਤੋਂ ਸ਼ੁਰੂ ਹੋਣਗੇ ਪੇਪਰ

ਜ਼ਿਕਰਯੋਗ ਹੈ ਕਿ CBSE ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਦੋਵਾਂ ਦੀਆਂ ਪ੍ਰੀਖਿਆਵਾਂ 17 ਫਰਵਰੀ, 2026 ਤੋਂ ਸ਼ੁਰੂ ਹੋਣਗੀਆਂ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ 2026 ਤੋਂ, CBSE 10ਵੀਂ ਜਮਾਤ ਲਈ ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਏਗਾ। ਇਹ ਬਦਲਾਅ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ-2020) ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ ਕੀਤਾ ਗਿਆ ਹੈ।

CBSE ਨੇ 10ਵੀਂ ਅਤੇ 12ਵੀਂ ਜਮਾਤ ਦੋਵਾਂ ਲਈ ਪ੍ਰੀਖਿਆ ਦੀਆਂ ਤਰੀਕਾਂ ਜਾਰੀ ਕੀਤੀਆਂ ਹਨ। ਬੋਰਡ ਪ੍ਰੀਖਿਆਵਾਂ 17 ਫਰਵਰੀ, 2026 ਨੂੰ ਸ਼ੁਰੂ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ, 2026 ਨੂੰ ਸਮਾਪਤ ਹੋਣਗੀਆਂ, ਜਦੋਂ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 9 ਅਪ੍ਰੈਲ, 2026 ਤੱਕ ਜਾਰੀ ਰਹਿਣਗੀਆਂ। ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਸਵੇਰੇ 10:30 ਵਜੇ ਸ਼ੁਰੂ ਹੋਣਗੀਆਂ ਅਤੇ ਦੁਪਹਿਰ 1:30 ਵਜੇ ਸਮਾਪਤ ਹੋਣਗੀਆਂ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

 

 


Education Loan Information:

Calculate Education Loan EMI