ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਫੈਸਲਾ ਹੋਇਆ ਹੈ ਕਿ ਇਹ ਮੈਡੀਕਲ ਕਾਲਜ ਵਿੱਦਿਅਕ ਵਰ੍ਹੇ 2020-21 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਕਾਲਜ ਲਈ 168 ਅਸਾਮੀਆਂ ਮੈਡੀਕਲ ਅਧਿਆਪਕਾਂ, 426 ਪੈਰਾ-ਮੈਡਿਕਸ ਤੇ 400 ਅਸਾਮੀਆਂ ਚੌਥਾ ਦਰਜਾ ਸਟਾਫ ਵਜੋਂ ਭਰੀਆਂ ਜਾਣਗੀਆਂ। ਮੈਡੀਕਲ ਕਾਲਜ 'ਤੇ 189 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਕੇਂਦਰ ਤੇ ਸੂਬਾ ਸਰਕਾਰ ਇਸ ਨੂੰ 60:40 ਅਨੁਪਾਤ ਵਿੱਚ ਅਦਾ ਕਰਨਗੀਆਂ।
ਭਾਰਤ ਸਰਕਾਰ ਨੇ ਆਪਣੇ ਬਣਦੇ 113 ਕਰੋੜ ਵਿੱਚੋਂ 102 ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਮੁਹਾਲੀ ਦੇ ਜੁਝਾਰ ਨਗਰ ਦੀ ਗਰਾਮ ਪੰਚਾਇਤ ਤੋਂ 9.2 ਏਕੜ ਜ਼ਮੀਨ ਹਾਸਲ ਕਰ ਲਈ ਹੈ, ਜਿਸ ਨੂੰ ਸਰਕਾਰੀ ਹਸਪਤਾਲ ਦੀ 14.01 ਏਕੜ ਜ਼ਮੀਨ ਮਿਲਾ ਕੇ ਕਾਲਜ ਲਈ ਕੁੱਲ 23.21 ਏਕੜ ਜ਼ਮੀਨ ਉਪਲਬਧ ਕਰਵਾਈ ਹੈ।
Education Loan Information:
Calculate Education Loan EMI