ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਸੰਕਰਮ ਦੇ ਮੱਦੇਨਜ਼ਰ ਸੀਬੀਐਸਈ (CBSE) ਨੇ 10ਵੀਂ ਤੇ 12ਵੀਂ ਕਲਾਸ ਦੇ ਸਿਲੇਬਸ ਨੂੰ 30 ਤੋਂ 40 ਪ੍ਰਤੀਸ਼ਤ ਤੱਕ ਘਟਾ ਦਿੱਤਾ ਹੈ। ਇਸ ਦੇ ਨਾਲ ਹੀ ਬੋਰਡ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਦਾ ਤਰੀਕਾ ਤੇ ਮਾਰਕਿੰਗ ਸਕੀਮ ਵੀ ਬਦਲੀ ਗਈ ਹੈ। ਇਹ ਕਰ ਕੇ ਸੀਬੀਐਸਈ ਨੇ ਨਿਸ਼ਚਤ ਤੌਰ 'ਤੇ ਵਿਦਿਆਰਥੀਆਂ ਦੇ ਤਣਾਅ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ।

ਸੀਬੀਐਸਈ ਬੋਰਡ ਦੀ ਪ੍ਰੀਖਿਆ ਵਿਚ MCQ ਲਈ ਵੇਟੇਜ '10 ਫੀਸਦ ਦਾ ਵਾਧਾ ਕੀਤਾ ਹੈ। ਇਮਤਿਹਾਨ ਦੇ ਪੈਟਰਨ 'ਚ ਕੀਤੇ ਇਸ ਬਦਲਾਅ ਦਾ ਮਕਸਦ ਵਿਦਿਆਰਥੀਆਂ ਦੀ ਸਮਝਣ ਦੀ ਯੋਗਤਾ ਦੀ ਪਰਖ ਕਰਨਾ ਹੈ। ਸੀਬੀਐਸਈ ਬੋਰਡ ਦੇ 10ਵੀਂ ਤੇ 12ਵੀਂ ਜਮਾਤ ਦੇ ਸਿਲੇਬਸ ਵਿੱਚ 30% ਦੀ ਕਮੀ ਕਰਕੇ ਹਰ ਵਿਸ਼ੇ ਵਿੱਚ ਘੱਟੋ-ਘੱਟ 4-5 ਚੇਪਟਰ ਘਟ ਕੀਤੇ ਹਨ। ਇਸ ਨਾਲ ਵਿਦਿਆਰਥੀਆਂ ਨੂੰ ਘੇਰਨ ਲਈ ਘੱਟ ਸਿਲੇਬਸ ਆਵੇਗਾ।

ਐਜੂਕੇਸ਼ਨ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋਵਾਂ ਪ੍ਰੀਖਿਆਵਾਂ - ਸਿਧਾਂਤਕ ਤੇ ਪ੍ਰੈਕਟੀਕਲ ਪ੍ਰੀਖਿਆਵਾਂ ਨੂੰ ਵੱਖਰੇ ਤੌਰ 'ਤੇ ਪਾਸ ਕਰਨਾ ਹੋਵੇਗਾ। ਸਿਧਾਂਤਕ ਤੇ ਪ੍ਰੈਕਟਿਕਲ ਦੋਵਾਂ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਨੂੰ ਪਾਸ ਕਰਨ ਲਈ 33 ਪ੍ਰਤੀਸ਼ਤ ਅੰਕ ਲੈਣੇ ਹੋਣਗੇ। ਜਦੋਂਕਿ 10ਵੀਂ ਦੀ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਸਿਧਾਂਤਕ ਤੇ ਇੰਟਰਨਲ ਅਸੈਸਮੈਂਟ ਦੇ ਅੰਕਾਂ ਦੇ ਨਾਲ ਪਾਸ ਕੀਤਾ ਜਾਵੇਗਾ।

ਸੀਬੀਐਸਈ ਕਲਾਸ 12ਵੀਂ ਦੇ ਪ੍ਰੈਕਟਿਕਲ ਸਬਜੈਕਟਸ ਵਿੱਚ ਸਿਧਾਂਤਕ ਪੇਪਰ 70 ਅੰਕ ਦੇ ਹੋਣਗੇ ਤੇ ਪ੍ਰੈਕਟੀਕਲ 30 ਅੰਕ ਦੇ ਹੋਣਗੇ। ਜਦੋਂ ਕਿ ਪ੍ਰੈਕਟੀਕਲ ਸਬਜੈਕਸ ਦੇ ਸਿਧਾਂਤਕ ਪ੍ਰੀਖਿਆ ਦੇ 80 ਅੰਕ ਤੇ ਪ੍ਰੈਕਟੀਕਲ ਪ੍ਰੀਖਿਆ ਦੇ 20 ਅੰਕ ਹੋਣਗੇ।

ਲੁਧਿਆਣਾ 'ਚ ਖੌਫਨਾਕ ਵਾਰਦਾਤ! ਇੱਕੋ ਪਰਿਵਾਰ ਦੇ 4 ਜੀਆਂ ਦਾ ਕਤਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI