CBSE Board Class 10 and 12 Admit Card 2024 Released: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ।


ਬੋਰਡ ਨੇ ਦੋਵਾਂ ਜਮਾਤਾਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਜਿਹੜੇ ਵਿਦਿਆਰਥੀ ਇਸ ਸਾਲ 10ਵੀਂ ਅਤੇ 12ਵੀਂ ਜਮਾਤ ਦੀਆਂ CBSE ਬੋਰਡ ਪ੍ਰੀਖਿਆਵਾਂ ਦੇਣ ਜਾ ਰਹੇ ਹਨ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਇਸ ਨੂੰ ਡਾਊਨਲੋਡ ਕਰ ਸਕਦੇ ਹਨ। ਅਸੀਂ ਇੱਥੇ ਡਾਇਰੈਕਟ ਲਿੰਕ ਦਿੱਤਾ ਹੈ, ਜਿਸ ਰਾਹੀਂ ਵਿਦਿਆਰਥੀ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।


ਇਸ ਵੈਬਸਾਈਟ ਰਾਹੀਂ ਕਰ ਸਕਦੇ ਡਾਊਨਲੋਡ 


CBSE ਬੋਰਡ 10ਵੀਂ ਅਤੇ 12ਵੀਂ ਦੇ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਤੁਸੀਂ ਇਸ ਵੈੱਬਸਾਈਟ - cbse.gov.in 'ਤੇ ਜਾ ਸਕਦੇ ਹੋ। ਸਕੂਲ ਦਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਤੁਸੀਂ ਪਰੀਕਸ਼ਾ ਸੰਗਮ ਪੋਰਟਲ 'ਤੇ ਲੌਗਇਨ ਕਰ ਸਕਦੇ ਹੋ। ਇੱਥੋਂ ਲੌਗਇਨ ਕਰਨ ਤੋਂ ਬਾਅਦ ਐਡਮਿਟ ਕਾਰਡ ਡਾਊਨਲੋਡ ਕੀਤਾ ਜਾ ਸਕਦਾ ਹੈ।


ਇਸ ਤਰੀਕ ਤੋਂ ਸ਼ੁਰੂ ਹੋਵੇਗੀ ਪ੍ਰੀਖਿਆ


CBSE ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ 2024 ਤੋਂ ਕਰਵਾਈਆਂ ਜਾਣਗੀਆਂ। ਜਿੱਥੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 13 ਮਾਰਚ, 2024 ਤੱਕ ਜਾਰੀ ਰਹਿਣਗੀਆਂ, ਉੱਥੇ ਹੀ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 2 ਅਪ੍ਰੈਲ, 2024 ਨੂੰ ਖ਼ਤਮ ਹੋਣਗੀਆਂ। ਜੇਕਰ ਪ੍ਰੀਖਿਆ ਦੇ ਸਮੇਂ ਦੀ ਗੱਲ ਕਰੀਏ ਤਾਂ ਦੋਵੇਂ ਜਮਾਤਾਂ ਦੀਆਂ ਪ੍ਰੀਖਿਆਵਾਂ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਹੋਣਗੀਆਂ।


ਇਹ ਵਿਸ਼ੇ ਅਨੁਸਾਰ ਵੱਖਰਾ ਵੀ ਹੋ ਸਕਦਾ ਹੈ। ਉਦਾਹਰਣ ਵਜੋਂ, ਕੁਝ ਵਿਸ਼ਿਆਂ ਦੀ ਪ੍ਰੀਖਿਆ ਸਿਰਫ ਦੋ ਘੰਟੇ ਦੀ ਹੋਵੇਗੀ ਅਤੇ ਇਹ 10.30 ਤੋਂ ਸ਼ੁਰੂ ਹੋ ਕੇ 12.30 ਵਜੇ ਸਮਾਪਤ ਹੋਵੇਗੀ। ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ ਵਾਧੂ 15 ਮਿੰਟ ਦਿੱਤੇ ਜਾਣਗੇ।


ਇਹ ਵੀ ਪੜ੍ਹੋ: Lok Sabha Elections 2024: ਚੋਣ ਕਮਿਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ, ਅਜਿਹਾ ਕਰਨ 'ਤੇ ਹੋਵੇਗੀ ਕਾਰਵਾਈ


ਐਡਮਿਟ ਕਾਰਡ ਡਾਊਨਲੋਡ ਕਰਨ ਲਈ ਇਸ ਸਟੈਪਸ ਫੋਲੋ ਕਰੋ


ਐਡਮਿਟ ਕਾਰਡ ਡਾਊਨਲੋਡ ਕਰਨ ਲਈ ਪਹਿਲਾਂ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਓ।


ਇੱਥੇ ਹੋਮਪੇਜ 'ਤੇ ਤੁਹਾਨੂੰ ਡਾਉਨਲੋਡ ਨਾਮ ਦਾ ਲਿੰਕ ਦਿਖਾਈ ਨਜ਼ਰ ਆਵੇਗਾ, ਉਸ 'ਤੇ ਕਲਿੱਕ ਕਰੋ।


ਇਦਾਂ ਕਰਨ ਨਾਲ ਇੱਕ ਨਵਾਂ ਪੇਜ ਖੁੱਲ੍ਹ ਜਾਵੇਗਾ। ਇਸ ਪੰਨੇ 'ਤੇ ਉਸ ਲਿੰਕ 'ਤੇ ਕਲਿੱਕ ਕਰੋ ਜਿਸ 'ਤੇ CBSE ਬੋਰਡ ਕਲਾਸ 10 ਜਾਂ 12 ਐਡਮਿਟ ਕਾਰਡ 2024 ਲਿਖਿਆ ਹੋਇਆ ਹੈ। ਉਸ ਕਲਾਸ ਦੇ ਲਿੰਕ 'ਤੇ ਕਲਿੱਕ ਕਰੋ ਜਿਸ ਲਈ ਐਡਮਿਟ ਕਾਰਡ ਡਾਊਨਲੋਡ ਕੀਤਾ ਜਾਣਾ ਹੈ।


ਅਜਿਹਾ ਕਰਨ ਤੋਂ ਬਾਅਦ ਜਿਹੜਾ ਪੇਜ ਖੁੱਲ੍ਹੇਗਾ ਉਸ 'ਤੇ ਆਪਣੇ ਸਕੂਲ ਦੇ ਲੌਗਇਨ ਪ੍ਰਮਾਣ ਪੱਤਰ ਜਿਵੇਂ ਕਿ ਯੂਜ਼ਰ ਆਈਡੀ ਅਤੇ ਪਾਸਵਰਡ ਦਰਜ ਕਰੋ।


ਵੇਰਵੇ ਦਰਜ ਕਰੋ ਅਤੇ ਸਬਮਿਟ ਕਰੋ। ਜਿਵੇਂ ਹੀ ਤੁਸੀਂ ਸਬਮਿਟ ਕਰੋਗੇ, ਤੁਹਾਡਾ ਐਡਮਿਟ ਕਾਰਡ ਕੰਪਿਊਟਰ ਸਕ੍ਰੀਨ 'ਤੇ ਨਜ਼ਰ ਆ ਜਾਵੇਗਾ।


ਇਸ ਨੂੰ ਇੱਥੋਂ ਚੈੱਕ ਕਰੋ, ਇਸ ਨੂੰ ਡਾਊਨਲੋਡ ਕਰੋ ਅਤੇ ਜੇ ਤੁਸੀਂ ਚਾਹੋ, ਤਾਂ ਤੁਸੀਂ ਪ੍ਰਿੰਟ ਆਊਟ ਵੀ ਲੈ ਸਕਦੇ ਹੋ।


ਇਹ ਵੀ ਪੜ੍ਹੋ: Kerala budget 2024: ਕੇਰਲ ਦੇ ਵਿੱਤ ਮੰਤਰੀ ਬਾਲਗੋਪਾਲ ਨੇ ਵਿਧਾਨ ਸਭਾ ‘ਚ ਪੇਸ਼ ਕੀਤਾ ਬਜਟ, ਤਿੰਨ ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਰੱਖਿਆ ਟੀਚਾ



Education Loan Information:

Calculate Education Loan EMI