ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਸਾਲ 2021 ਵਿੱਚ ਹੋਣ ਵਾਲੀ 10ਵੀਂ ਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਹ ਸਾਰੇ ਵਿਦਿਆਰਥੀ ਜਿਨ੍ਹਾਂ ਨੂੰ ਸੀਬੀਐਸਈ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਫਾਰਮ ਭਰਨਾ ਹੈ, ਉਹ ਆਪਣਾ ਫਾਰਮ ਭਰ ਸਕਦੇ ਹਨ। ਪ੍ਰੀਖਿਆ ਫਾਰਮ ਭਰਨ ਦੀ ਆਖ਼ਰੀ ਤਰੀਕ 15 ਅਕਤੂਬਰ, 2020 ਬਗੈਰ ਲੇਟ ਫੀਸ ਹੈ।

ਬਿਨੈ-ਪੱਤਰ ਭਰਨ ਦੀ ਪ੍ਰਕਿਰਿਆ 31 ਅਕਤੂਬਰ 2020 ਤੱਕ ਲੇਟ ਫੀਸ ਨਾਲ ਚੱਲੇਗੀ। ਉਹ ਵਿਦਿਆਰਥੀ ਜੋ 15 ਅਕਤੂਬਰ, 2020 ਤੱਕ ਆਪਣੇ ਪ੍ਰੀਖਿਆ ਫਾਰਮ ਨਹੀਂ ਭਰ ਸਕੇ, ਉਹ 16 ਤੋਂ 31 ਅਕਤੂਬਰ ਤੱਕ ਲੇਟ ਫੀਸ ਨਾਲ ਪ੍ਰੀਖਿਆ ਫਾਰਮ ਭਰ ਸਕਦੇ ਹਨ।

ਸੀਬੀਐਸਈ 10ਵੀਂ-12ਵੀਂ ਸਾਲਾਨਾ ਪ੍ਰੀਖਿਆ ਫਾਰਮ: ਮਹੱਤਵਪੂਰਣ ਤਾਰੀਖਾਂ

ਸੀਬੀਐਸਈ 10ਵੀਂ ਅਤੇ 12ਵੀਂ ਸਾਲਾਨਾ ਪ੍ਰੀਖਿਆ ਫਾਰਮ ਖੁੱਲ੍ਹਣ ਦੀ ਮਿਤੀ - 7 ਸਤੰਬਰ 2020

ਬਗੈਰ ਲੇਟ ਫੀਸ ਦੇ ਪ੍ਰੀਖਿਆ ਫਾਰਮ ਭਰਨ ਦੀ ਆਖਰੀ ਤਾਰੀਖ - 15 ਅਕਤੂਬਰ 2020

ਸੀਬੀਐਸਈ 10ਵੀਂ ਤੇ 12ਵੀਂ ਦੀ ਪ੍ਰੀਖਿਆ ਫਾਰਮ ਭਰਨ ਦੀ ਮਿਤੀ - 16 ਅਕਤੂਬਰ ਤੋਂ 31 ਅਕਤੂਬਰ 2020 ਲੇਟ ਫੀਸ ਨਾਲ

ਸੀਬੀਐਸਈ 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਪ੍ਰੀਖਿਆ ਫੀਸ

ਆਮ ਸ਼੍ਰੇਣੀ ਦੇ ਵਿਦਿਆਰਥੀਆਂ ਲਈ - 1500 ਰੁਪਏ

ਐਸਸੀ ਤੇ ਐਸਟੀ ਵਿਦਿਆਰਥੀਆਂ ਲਈ- 1200 ਰੁਪਏ

ਵਾਧੂ ਵਿਸ਼ੇ ਲੈਣ 'ਤੇ - 300 ਰੁਪਏ ਵੱਖਰੇ ਤੌਰ 'ਤੇ

12
ਵੀਂ ਵਿੱਚ ਵਿਹਾਰਕ ਪ੍ਰੀਖਿਆ ਲਈ - 150 ਰੁਪਏ ਪ੍ਰਤੀ ਵਿਸ਼ਾ ਵੱਖਰੇ ਤੌਰ 'ਤੇ

10
ਵੀਂ ਲਈ ਵਾਧੂ ਵਿਸ਼ੇ ਲਈ - 300 ਰੁਪਏ ਪ੍ਰਤੀ ਵਿਸ਼ਾ

ਮਾਈਗ੍ਰੇਸ਼ਨ ਸਰਟੀਫਿਕੇਟ ਦੀ ਫੀਸ - 350 ਰੁਪਏ



ਸੀਬੀਐਸਈ 10ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਸੈਸ਼ਨ 2020-2021 ਤੋਂ ਦੋ ਮਹੱਤਵਪੂਰਨ ਤਬਦੀਲੀਆਂ ਹੋਣ ਜਾ ਰਹੀਆਂ ਹਨ।

ਸੀਬੀਐਸਈ ਬੋਰਡ ਨੇ ਸੈਕੰਡਰੀ ਪੱਧਰ 'ਤੇ ਮੈਥ ਦੇ ਸਿਲੇਬਸ ਵਿੱਚ ਅਪਲਾਈਡ ਗਣਿਤ ਦਾ ਨਵਾਂ ਵਿਕਲਪ ਸ਼ਾਮਲ ਕੀਤਾ ਹੈ। ਵਿਦਿਆਰਥੀ ਇਸ ਵਿਸ਼ਾ ਨੂੰ ਇਸੇ ਵਿੱਦਿਅਕ ਸੈਸ਼ਨ 2020-21 ਤੋਂ ਇੱਕ ਵਿਸ਼ੇ ਵਜੋਂ ਚੁਣ ਸਕਦੇ ਹਨ। ਉਹ ਵਿਦਿਆਰਥੀ ਜਿਨ੍ਹਾਂ ਨੇ ਸੀਬੀਐਸਈ ਕਲਾਸ 10ਵੀਂ ਦੀ ਪ੍ਰੀਖਿਆ ਵਿੱਚ ਮੁਢਲੀ ਗਣਿਤ ਕੀਤੀ ਸੀ, ਉਹ 11ਵੀਂ ਕਲਾਸ ਵਿੱਚ ਅਪਲਾਈਡ ਗਣਿਤ ਦੀ ਚੋਣ ਕਰ ਸਕਦੇ ਹਨ।

ਇਸ ਦੇ ਨਾਲ ਹੀ ਇਸ ਵਿਦਿਅਕ ਸੈਸ਼ਨ ਤੋਂ ਸੀਬੀਐਸਈ 10ਵੀਂ ਤੇ 12ਵੀਂ ਬੋਰਡ ਦੀ ਪ੍ਰੀਖਿਆ 2021 ਪ੍ਰਸ਼ਨ ਪੱਤਰਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਹੁਣ ਇਨ੍ਹਾਂ ਦੋਵਾਂ ਕਲਾਸਾਂ ਦੇ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਵਿਚ 20 ਪ੍ਰਤੀਸ਼ਤ ਸਵਾਲ ਓਬਜੈਕਟਿਵ ਟਾਈਪ ਮਿਲਣਗੇ। ਇਸ ਤੋਂ ਪਹਿਲਾਂ ਬੋਰਡ ਦੀ ਪ੍ਰੀਖਿਆ ਵਿੱਚ ਓਬਜੈਕਟਿਵ ਟਾਈਪ ਸਵਾਲ 10 ਪ੍ਰਤੀਸ਼ਤ ਹੀ ਪੁੱਛੇ ਜਾਂਦੇ ਰਹੇ ਹਨ।


India China Ladakh Standoff: ਭਾਰਤੀ ਫੌਜ ਨੇ ਚੀਨੀ ਦਾਅਵਿਆਂ ਨੂੰ ਕੀਤਾ ਖਾਰਜ, ਕਿਹਾ, ਅਸੀਂ ਐਲਏਸੀ ਪਾਰ ਨਹੀਂ ਕੀਤੀ, ਚੀਨੀ ਸੈਨਿਕਾਂ ਨੇ ਕੀਤੀ ਫਾਇਰਿੰਗ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI