Education Loan Information:
Calculate Education Loan EMIਸੀਬੀਐਸਈ ਨੇ ਬਦਲਿਆ 10ਵੀਂ ਤੇ 12ਵੀਂ ਦੀ ਪ੍ਰੀਖਿਆ ਦਾ ਪੈਟਰਨ
ਏਬੀਪੀ ਸਾਂਝਾ | 02 Dec 2019 04:36 PM (IST)
ਸੀਬੀਐਸਈ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਦਾ ਢੰਗ ਇਸ ਸਾਲ ਤੋਂ ਬਦਲ ਜਾਵੇਗਾ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਇਸ ਬਾਰੇ ਜਾਣਕਾਰੀ ਦਿੱਤੀ। ਮੰਤਰੀ ਨੇ ਕਿਹਾ ਕਿ ਸੈਸ਼ਨ 2019-20 ਲਈ ਪ੍ਰੀਖਿਆ ਦਾ ਤਰੀਕਾ ਬਦਲ ਜਾਵੇਗਾ।
ਨਵੀਂ ਦਿੱਲੀ: ਸੀਬੀਐਸਈ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਦਾ ਢੰਗ ਇਸ ਸਾਲ ਤੋਂ ਬਦਲ ਜਾਵੇਗਾ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਇਸ ਬਾਰੇ ਜਾਣਕਾਰੀ ਦਿੱਤੀ। ਮੰਤਰੀ ਨੇ ਕਿਹਾ ਕਿ ਸੈਸ਼ਨ 2019-20 ਲਈ ਪ੍ਰੀਖਿਆ ਦਾ ਤਰੀਕਾ ਬਦਲ ਜਾਵੇਗਾ। ਕੇਂਦਰੀ ਮੰਤਰੀ ਨੇ ਇਹ ਜਾਣਕਾਰੀ ਤਿਆਰੀ ਰਹਿਤ ਪ੍ਰਸ਼ਨਾਂ ਦੇ ਜਵਾਬ 'ਚ ਦਿੱਤੀ। ਇਹ ਮੁੱਦਾ ਸੰਸਦ 'ਚ ਕੇਸ਼ਰੀ ਦੇਵ ਪਟੇਲ ਤੇ ਚਿਰਾਗ ਪਾਸਵਾਨ ਨੇ ਚੁੱਕਿਆ ਸੀ। ਮੰਤਰੀ ਨੇ ਆਪਣੇ ਜਵਾਬ 'ਚ ਕਿਹਾ ਕਿ ਸਾਰੇ ਵਿਸ਼ਿਆਂ ਦੇ ਓਬਜੈਕਟਿਵ ਪ੍ਰਸ਼ਨ ਲਗਪਗ 25 ਪ੍ਰਤੀਸ਼ਤ ਹੋਣਗੇ। ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਸੰਸਦ 'ਚ ਕਿਹਾ, “ਸੈਸ਼ਨ ਦੀ ਸ਼੍ਰੇਣੀ 2019-20 ਦੇ ਲਈ ਬਦਲੇਗੀ। ਸਾਰੇ ਵਿਸ਼ਿਆਂ ਦੇ ਓਬਜੈਕਟਿਵ ਪ੍ਰਸ਼ਨ ਲਗਪਗ 25 ਪ੍ਰਤੀਸ਼ਤ ਹੋਣਗੇ।