ਨਵੀਂ ਦਿੱਲੀ: ਅੱਜ ਤੋਂ ਨੈਸ਼ਨਲ ਟੈਸਟਿੰਗ ਏਜੰਸੀ ਐਨਈਈਟੀ ਯੂਜੀ 2020 ਪ੍ਰੀਖਿਆ ਲਈ ਬਿਨੈਕਾਰ ਅਪਲਾਈ ਕਰ ਸਕਣਗੇ। ਅੱਜ ਤੋਂ ਸ਼ੁਰੂ ਹੋਇਆ ਰਜਿਸਟ੍ਰੇਸ਼ਨ ਇੱਕ ਜਨਵਰੀ ਤਕ ਚੱਲੇਗਾ। ਬਿਨੈਕਾਰ ntaneet.nic.in ਜਾਂ nta.ac.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਅੱਜ ਸ਼ਾਮ ਚਾਰ ਵਜੇ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।


ਇਹ ਵੀ ਦੱਸ ਦਈਏ ਕਿ NTA NEET ਪ੍ਰੀਖਿਆ 2020 ਨਾ ਸਿਰਫ ਹਿੰਦੀ ਤੇ ਅੰਗਰੇਜ਼ੀ ਸਗੋਂ ਹੋਰ 11 ਭਾਸ਼ਾਵਾਂ ‘ਚ ਲਈ ਜਾਵੇਗੀ। ਏਮਸ਼ ਐਮਬੀਬੀਐਸ ਤੇ JIPMER MBBS ‘ਚ ਜੋ ਵਿਦਿਆਰਥੀ ਐਡਮਿਸ਼ਨ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹਰ ਸਾਲ ਐਨਈਈਟੀ ਪ੍ਰੀਖਿਆ ‘ਚ ਸ਼ਾਮਲ ਹੋਣਾ ਹੋਵੇਗਾ।

ਜੇਕਰ ਬਿਨੈਕਾਰ ਤੋਂ ਫਾਰਮ ਭਰਨ ‘ਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਹ 15 ਤੋਂ 31 ਜਨਵਰੀ ਤਕ ਸੁਧਾਰ ਕਰ ਸਕਦੇ ਹਨ। ਐਡਮਿਟ ਕਾਰਡ 27 ਮਾਰਚ, 2020 ਨੂੰ ਜਾਰੀ ਕੀਤੇ ਜਾਣਗੇ। ਇਸ ਵਾਰ ਨੀਟ ਐਂਟ੍ਰੈਂਸ ਐਗਜ਼ਾਮ 3 ਮਈ ਨੂੰ ਹੋਵੇਗਾ ਤੇ ਪ੍ਰੀਖਿਆ ਕੁੱਲ 154 ਸ਼ਹਿਰਾਂ ‘ਚ ਹੋਵੇਗੀ। ਇਸ ਦੇ ਨਤੀਜੇ 4 ਜੂਨ ਨੂੰ ਜਾਰੀ ਹੋਣਗੇ।

Education Loan Information:

Calculate Education Loan EMI