CBSE CTET Exam date 2020: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ {Central Board of Secondary Education-CBSE} ਜਲਦ ਹੀ CTET ਪ੍ਰੀਖਿਆ ਲਈ ਤਾਰੀਖ ਦਾ ਐਲਾਨ ਕਰ ਸਕਦਾ ਹੈ। CTET ਲਈ ਇਮਤਿਹਾਨ ਤਾਰੀਖ CBSE ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੀ ਜਾਵੇਗੀ।
ਜਿਨ੍ਹਾਂ ਉਮੀਦਵਾਰਾਂ ਨੇ ਇਸ ਪ੍ਰੀਖਿਆ ਲਈ ਅਪਲਾਈ ਕੀਤਾ ਸੀ, ਉਹ ਪ੍ਰੀਖਿਆ ਤਾਰੀਖ ਵੈੱਬਸਾਈਟ ਤੋਂ ਚੈੱਕ ਕਰ ਸਕਣਗੇ। ਪਹਿਲਾਂ ਇਹ ਪ੍ਰੀਖਿਆ 5 ਜੁਲਾਈ, 2020 ਨੂੰ ਕਰਵਾਈ ਜਾਣੀ ਸੀ ਪਰ ਕੋਵਿਡ-19 ਕਾਰਨ ਇਹ ਪ੍ਰੀਖਿਆ ਟਾਲ ਦਿੱਤੀ ਗਈ ਸੀ।
ਇਸ ਬਾਬਤ CBSE ਨੇ 25 ਜੂਨ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ 'ਚ ਕਿਹਾ ਗਿਆ ਸੀ ਕਿ CTET ਜੁਲਾਈ, 2020 ਦੇ 14ਵਾਂ ਐਡੀਸ਼ਨ 5 ਜੁਲਾਈ ਨੂੰ ਕਰਵਾਇਆ ਜਾਣਾ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ।
Central Teacher Eligibility Test ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੈ। ਇਹ ਸਾਲ 'ਚ ਦੋ ਵਾਰ ਕਰਵਾਈ ਜਾਂਦੀ ਹੈ। ਇੱਕ ਜੁਲਾਈ 'ਚ ਤੇ ਦੂਜੀ ਦਸੰਬਰ ਮਹੀਨੇ ਕਰਵਾਈ ਜਾਂਦੀਹੈ। Central Teacher Eligibility Test 'ਚ ਦੋ ਪੇਪਰ ਹੁੰਦੇ ਹਨ।
ਪਹਿਲਾ ਪੇਪਰ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਤੇ ਛੇਵੀਂ ਤੋਂ ਅੱਠਵੀਂ ਤਕ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਹੁੰਦਾ ਹੈ। ਜਿਨ੍ਹਾਂ ਨੇ ਪ੍ਰਾਇਮਰੀ ਦੇ ਅਧਿਆਪਕ ਬਣਨਾ ਹੈ, ਉਨ੍ਹਾਂ ਨੂੰ ਪੇਪਰ-1 ਤੇ ਜਿਨ੍ਹਾਂ ਨੇ ਉੱਚ ਪ੍ਰਾਇਮਰੀ ਅਧਿਆਪਕ ਬਣਨਾ ਹੋਵੇ, ਉਨ੍ਹਾਂ ਨੂੰ ਪੇਪਰ-1 ਤੇ 2 ਦੀ ਪ੍ਰੀਖਿਆ ਦੇਣੀ ਪੈਂਦੀ ਹੈ।
ਇੱਕ ਦਿਨ 'ਚ 90,000 ਤੋਂ ਜ਼ਿਆਦਾ ਕੋਰੋਨਾ ਕੇਸ, ਹੁਣ ਪਹਿਲੇ ਨੰਬਰ 'ਤੇ ਆਉਣ ਵੱਲ ਭਾਰਤ ਦੇ ਕਦਮ
ਕੋਰੋਨਾ ਵਾਇਰਸ: ਨਹੀਂ ਲੱਭ ਰਿਹਾ ਕੋਈ ਹੱਲ, ਦੁਨੀਆਂ 'ਚ ਇਕ ਦਿਨ 'ਚ 2.30 ਲੱਖ ਨਵੇਂ ਕੇਸ, 4,000 ਤੋਂ ਜ਼ਿਆਦਾ ਮੌਤਾਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Education Loan Information:
Calculate Education Loan EMI