ਨਵੀਂ ਦਿੱਲੀ: ਸੁਪਰੀਮ ਕੋਰਟ ਨੇ NEET-JEE ਪ੍ਰੀਖਿਆ ਦੇ ਮੁੱਦੇ 'ਤੇ ਦਾਇਰ ਕੀਤੀ ਨਜ਼ਰਸਾਨੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਬੰਦ ਕਮਰੇ ਵਿਚ ਪਟੀਸ਼ਨ ਵੇਖਣ ਤੋਂ ਬਾਅਦ ਜੱਜਾਂ ਨੇ ਇਸ ਨੂੰ ਖੁੱਲ੍ਹੀ ਅਦਾਲਤ ਵਿਚ ਸੁਣਵਾਈ ਲਈ ਢੁਕਵਾਂ ਨਹੀਂ ਸਮਝਿਆ। ਛੇ ਗ਼ੈਰ-ਭਾਜਪਾ ਸ਼ਾਸਿਤ ਰਾਜਾਂ ਦੇ ਮੰਤਰੀਆਂ ਨੇ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋਪੰਜਾਬ ਦੇ ਅੰਗ-ਸੰਗ: ਲਹਿੰਦੇ ਪੰਜਾਬ ਤੋਂ ਆਏ ਝੂੰਮਰ ਦਾ ਨਜ਼ਾਰਾ

ਇਹ ਪਟੀਸ਼ਨ ਸੁਪਰੀਮ ਕੋਰਟ ਵਿਚ ਪੱਛਮੀ ਬੰਗਾਲ ਦੇ ਮੌਲੋਏ ਹਲਕੇ, ਝਾਰਖੰਡ ਦੇ ਰਮੇਸ਼ਵਰ ਓਰਵਾਂ, ਛੱਤੀਸਗੜ ਦੇ ਅਮਰਜੀਤ ਭਗਤ, ਪੰਜਾਬ ਦੇ ਬਲਬੀਰ ਸਿੱਧੂ, ਮਹਾਰਾਸ਼ਟਰ ਦੇ ਉਦੈ ਸਮੰਤਾ ਤੇ ਰਾਜਸਥਾਨ ਦੇ ਰਘੂ ਸ਼ਰਮਾ ਨੇ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਸੀ।

17 ਅਗਸਤ ਨੂੰ SC ਨੇ ਪ੍ਰੀਖਿਆ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੇ ਦੁਬਾਰਾ ਜਾਂਚ ਦੀ ਮੰਗ ਕੀਤੀ ਗਈ ਸੀ।ਦੱਸ ਦੇਈਏ ਕਿ JEE ਦੀ ਪ੍ਰੀਖਿਆ 1 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਜਦਕਿ NEET ਦੀ ਪ੍ਰੀਖਿਆ 13 ਸਤੰਬਰ ਨੂੰ ਹੈ।

 

ਇਹ ਵੀ ਪੜ੍ਹੋFarmer's Success Stoty: ਬਾਪ ਦੇ ਕੈਂਸਰ ਨਾਲ ਲੱਗਾ ਵੱਡਾ ਝਟਕਾ, ਫੇਰ ਸ਼ੁਰੂ ਕੀਤੀ ਨੈਚੂਰਲ ਖੇਤੀ, ਅੱਜ ਕਮਾ ਰਿਹਾ ਸਾਲਾਨਾ 27 ਲੱਖ

 

Education Loan Information:

Calculate Education Loan EMI