ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਾਲ 2020 ਵਿੱਚ ਹੋਣ ਵਾਲੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਤਾਰੀਖ਼ਾਂ ਜਾਰੀ ਕੀਤੀਆਂ ਹਨ। ਇਸ ਤੋਂ ਇਲਾਵਾ ਬੋਰਡ ਨੇ ਲਿਖਤੀ ਪ੍ਰੀਖਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਪ੍ਰਯੋਗੀ ਇਮਤਿਹਾਨ ਸਿਰਫ ਸਕੂਲ ਦੁਆਰਾ ਕਰਵਾਏ ਜਾਂਦੇ ਹਨ। ਬੋਰਡ ਨੇ ਇਸ ਪ੍ਰੀਖਿਆ ਲਈ ਕੁਝ ਨਿਰਦੇਸ਼ ਵੀ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਤਹਿਤ ਦੇਸ਼ ਦੇ ਸਾਰੇ ਸੀਬੀਐਸਈ ਸਕੂਲਾਂ ਨੂੰ ਪ੍ਰਯੋਗੀ ਪ੍ਰੀਖਿਆਵਾਂ ਕਰਵਾਉਣੀਆਂ ਪੈਣਗੀਆਂ। ਬੋਰਡ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਨਿਰਦੇਸ਼ ਦਿੱਤੇ ਹਨ ਕਿ ਸਾਰੇ ਸਕੂਲ ਇਸ ਦਾ ਪਾਲਣ ਕਰਨ।


ਸੀਬੀਐਸਈ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਦੇਸ਼ ਭਰ ਦੇ ਸਾਰੇ ਸੀਬੀਐਸਈ ਸਕੂਲਾਂ ਵਿੱਚ ਸਾਲ 2020 ਲਈ ਪ੍ਰੈਕਟੀਕਲ ਪ੍ਰੀਖਿਆਵਾਂ ਅਤੇ ਪ੍ਰਾਜੈਕਟਾਂ ਦੇ ਮੁਲਾਂਕਣ ਦੀ ਪ੍ਰਕਿਰਿਆ 1 ਜਨਵਰੀ 2020 ਤੋਂ ਸ਼ੁਰੂ ਹੋਵੇਗੀ। ਇਹ ਪ੍ਰੀਖਿਆਵਾਂ 7 ਫਰਵਰੀ 2020 ਤੱਕ ਚੱਲਣਗੀਆਂ। ਹੋਰਨਾਂ ਵਿਸ਼ਿਆਂ ਲਈ ਲਿਖਤੀ ਪ੍ਰੀਖਿਆ 15 ਫਰਵਰੀ 2020 ਤੋਂ ਲਈ ਜਾ ਸਕਦੀ ਹੈ।


ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ ਪ੍ਰੀਖਿਆਵਾਂ ਵਿੱਚ ਇੱਕ ਇੰਟਰਨਲ ਤੇ ਬਾਹਰੀ ਪ੍ਰੀਖਿਅਕ ਹੋਣਗੇ। ਬਾਹਰੀ ਪਰੀਖਿਅਕ ਸੀਬੀਐਸਈ ਆਪਣੀ ਤਰਫੋਂ ਭੇਜੇਗਾ। ਇਸ ਤੋਂ ਇਲਾਵਾ, ਬੋਰਡ ਦੁਆਰਾ ਪ੍ਰਯੋਗ ਤੇ ਪ੍ਰੋਜੈਕਟ ਦੋਵਾਂ ਲਈ ਇੱਕ ਆਬਜ਼ਰਵਰ ਨਿਯੁਕਤ ਕੀਤਾ ਜਾਵੇਗਾ। ਦੋਵੇਂ ਪ੍ਰੀਖਿਆਵਾਂ ਆਬਜ਼ਰਵਰ ਦੀ ਨਿਗਰਾਨੀ ਹੇਠ ਕਰਵਾਈਆਂ ਜਾਣਗੀਆਂ।


ਸਕੂਲ ਨੂੰ ਪ੍ਰੀਖਿਆ/ਮੁਲਾਂਕਣ ਦੀ ਸਮਾਪਤੀ ਦੇ ਤੁਰੰਤ ਬਾਅਦ ਬੋਰਡ ਵੱਲੋਂ ਮਿਲੇ ਲਿੰਕ ਰਾਹੀਂ ਵਿਦਿਆਰਥੀਆਂ ਦੇ ਅੰਕ ਵੈਬਸਾਈਟ 'ਤੇ ਪਾਉਣੇ ਪੈਣਗੇ। ਇਸ ਲਿੰਕ ਰਾਹੀਂ ਅਪਲੋਡ ਕੀਤੀਆਂ ਫੋਟੋਆਂ ਵਿੱਚ ਜੀਓਟੈਗਿੰਗ ਤੇ ਟਾਈਮ ਟੈਗਿੰਗ ਹੋਵੇਗੀ। ਇਸ ਤੋਂ ਪਤਾ ਚੱਲੇਗਾ ਕਿ ਫੋਟੋ ਕਿਸ ਸਮੇਂ ਅਤੇ ਕਿੱਥੋਂ ਅਪਲੋਡ ਕੀਤੀ ਗਈ ਹੈ।


ਨੰਬਰ ਅਪਲੋਡ ਕਰਨ ਬਾਰੇ, ਬੋਰਡ ਨੇ ਸਕੂਲਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਵਿਦਿਆਰਥੀਆਂ ਦੇ ਅੰਕ ਬਹੁਤ ਸਾਵਧਾਨੀ ਨਾਲ ਲਿਖੇ ਜਾਣ। ਬੋਰਡ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਸਕੂਲ ਨੂੰ ਇਸ ਲਈ ਦੂਜਾ ਮੌਕਾ ਨਹੀਂ ਦਿੱਤਾ ਜਾਵੇਗਾ।


Education Loan Information:

Calculate Education Loan EMI