ਨਵੀਂ ਦਿੱਲੀ: ਸੀਬੀਐਸਈ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 2022 ਦੋ ਪੜਾਵਾਂ ਵਿੱਚ ਲਈਆਂ ਜਾਣਗੀਆਂ। ਪਹਿਲਾ ਪੜਾਅ ਨਵੰਬਰ-ਦਸੰਬਰ 2021 ਲਈ ਤੈਅ ਕੀਤਾ ਗਿਆ ਹੈ ਤੇ ਬੋਰਡ ਵੱਲੋਂ ਇਸ ਮਹੀਨੇ ਟਰਮ 1 ਦੀ ਪ੍ਰੀਖਿਆ ਦੀ ਡੇਟਸ਼ੀਟ ਸਰਕਾਰੀ ਵੈਬਸਾਈਟਾਂ cbse.gov.in ਤੇ cbse.nic.in ਤੇ ਜਾਰੀ ਕੀਤੇ ਜਾਣ ਦੀ ਉਮੀਦ ਹੈ। ਟਰਮ 2 ਦੀ ਪ੍ਰੀਖਿਆ ਮਾਰਚ ਤੇ ਅਪ੍ਰੈਲ 2022 ਦੇ ਵਿਚਕਾਰ ਲਈ ਜਾਵੇਗੀ। ਬੋਰਡ ਨੇ ਕਿਹਾ ਹੈ ਕਿ ਟਰਮ 1 ਦੀ ਪ੍ਰੀਖਿਆ 4-8 ਹਫਤਿਆਂ ਦੀ ਮਿਆਦ ਦੇ ਫ਼ਲੈਕਸੀਬਲ ਸ਼ਡਿਊਲ ਵਿੱਚ ਕਰਵਾਈ ਜਾਵੇਗੀ।


ਬੋਰਡ ਦੀ ਪ੍ਰੀਖਿਆ ਲਈ ਉਮੀਦਵਾਰਾਂ ਦੀ ਸੂਚੀ ਜਮ੍ਹਾ ਹੋ ਚੁੱਕੀ


ਸੀਬੀਐਸਈ ਸਕੂਲਾਂ ਨੇ ਪਹਿਲਾਂ ਹੀ ਬੋਰਡ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੀ ਸੂਚੀ (ਐਲਓਸੀ) ਜਮ੍ਹਾਂ ਕਰਵਾ ਚੁੱਕੇ ਹਨ। ਸੀਬੀਐਸਈ ਟਰਮ 1 ਬੋਰਡ ਪ੍ਰੀਖਿਆ ਦੇ ਪ੍ਰਸ਼ਨ ਪੱਤਰਾਂ ਵਿੱਚ ਮਲਟੀਪਲ ਚੁਆਇਸ ਪ੍ਰਸ਼ਨ (MCQ) ਹੋਣਗੇ, ਜਿਨ੍ਹਾਂ ਵਿੱਚ ਕੇਸ ਅਧਾਰਤ ਐਮਸੀਕਿਊ ਤੇ Assertion-ਰੀਜ਼ਨਿੰਗ ਵਾਲੇ ਐਮਸੀਕਿਊ ਸ਼ਾਮਲ ਹੋਣਗੇ। ਇਮਤਿਹਾਨ ਦੀ ਮਿਆਦ 90 ਮਿੰਟ ਹੋਵੇਗੀ।


ਹਰੇਕ ਟਰਮ ਵਿੱਚ 50% ਸਿਲੇਬਸ ਸ਼ਾਮਲ ਹੋਵੇਗਾ


ਹਰੇਕ ਟਰਮ ਵਿੱਚ ਰੈਸ਼ਨਲਾਈਜ਼ ਸਿਲੇਬਸ ਦਾ 50 ਪ੍ਰਤੀਸ਼ਤ ਸ਼ਾਮਲ ਹੋਵੇਗਾ। ਵਿਦਿਆਰਥੀ ਸੋਧੇ ਹੋਏ ਸਿਲੇਬਸ ਨੂੰ ਬੋਰਡ ਦੀ ਵਿਦਿਅਕ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਸੀਬੀਐਸਈ ਕਲਾਸ 10ਵੀਂ ਤੇ 12ਵੀਂ ਦੇ ਸੋਧੇ ਹੋਏ ਸਿਲੇਬਸ ਵਿੱਚ ਉਨ੍ਹਾਂ ਬੋਰਡਾਂ ਦੀਆਂ ਪ੍ਰੀਖਿਆਵਾਂ ਲਈ ਅਧਿਐਨ ਕਰਨ ਲਈ ਲੋੜੀਂਦੇ ਅਧਿਆਵਾਂ ਦੀ ਸੂਚੀ ਸ਼ਾਮਲ ਹੈ।


ਕੋਵਿਡ ਕਾਰਨ ਰੱਦ ਕਰ ਦਿੱਤੀ ਗਈ ਸੀ ਸੀਬੀਐਸਈ ਬੋਰਡ ਦੀ ਪ੍ਰੀਖਿਆ 2021


ਦੱਸ ਦੇਈਏ ਕਿ ਕੋਵਿਡ-19 ਮਹਾਂਮਾਰੀ ਕਾਰਨ, ਸੀਬੀਐਸਈ ਨੂੰ 2021 ਦੀ ਬੋਰਡ ਪ੍ਰੀਖਿਆ ਰੱਦ ਕਰਨੀ ਪਈ ਸੀ। ਦੁਬਾਰਾ ਅਜਿਹੀ ਸਥਿਤੀ ਤੋਂ ਬਚਣ ਲਈ, ਬੋਰਡ ਨੇ ਪ੍ਰੀਖਿਆ ਨੂੰ ਦੋ ਸ਼ਰਤਾਂ ਵਿੱਚ ਵੰਡਣ ਦਾ ਫੈਸਲਾ ਕੀਤਾ ਹੈ ਤਾਂ ਜੋ ਅਕਾਦਮਿਕ ਸਾਲ ਦੇ ਅੰਤ ਵਿੱਚ ਬੋਰਡ ਦੁਆਰਾ ਕੀਤੀ ਗਈ ਘੱਟੋ ਘੱਟ ਇੱਕ ਪ੍ਰੀਖਿਆ ਦਾ ਨਤੀਜਾ ਤਿਆਰ ਕਰਨ ਲਈ ਵਰਤਿਆ ਜਾ ਸਕੇ।


ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ ਨਵੇਂ ਪ੍ਰੀਖਿਆ ਪੈਟਰਨ ਬਾਰੇ ਕੋਈ ਆਈਡੀਆ ਲੈਣ ਲਈ ਅਧਿਕਾਰਤ ਵੈਬਸਾਈਟ ਤੋਂ ਨਮੂਨੇ ਦੇ ਪ੍ਰਸ਼ਨ ਪੱਤਰ ਵੀ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਉਹ ਜਾਣ ਸਕਣਗੇ ਕਿ ਦੋ ਟਰਮ ਵਿੱਚ ਕਿਸ ਕਿਸਮ ਦੇ ਪ੍ਰਸ਼ਨ ਪੁੱਛੇ ਜਾਣਗੇ।


ਇਹ ਵੀ ਪੜ੍ਹੋ: Durga Puja 2021: ਕੋਲਕਾਤਾ ’ਚ ਬੁਰਜ ਖ਼ਲੀਫ਼ਾ ਦੇ ਥੀਮ ’ਤੇ 250 ਕਾਰੀਗਰਾਂ ਨੇ ਬਣਾਇਆ 145 ਫ਼ੁੱਟ ਉੱਚਾ ਦੁਰਗਾ ਪੂਜਾ ਪੰਡਾਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904


Education Loan Information:

Calculate Education Loan EMI