CBSE Term 2 Exam: ਅੱਜ ਤੋਂ ਸੀਬੀਐਸਈ 10ਵੀਂ ਅਤੇ 12ਵੀਂ ਕਲਾਸ ਲਈ ਦੂਜੇ ਪੜਾਅ ਦੀ ਬੋਰਡ ਪ੍ਰੀਖਿਆ (term-2 examinations) ਔਫਲਾਈਨ ਸ਼ੁਰੂ ਹੋ ਰਹੀ ਹੈ। ਇਸ ਤੋਂ ਪਹਿਲਾਂ ਇਹ 10ਵੀਂ ਅਤੇ 12ਵੀਂ ਦੋਵੇਂ ਪ੍ਰੀਖਿਆਵਾਂ ਸਿਰਫ਼ ਵੋਕੇਸ਼ਨਲ ਵਿਸ਼ੇ ਨਾਲ ਸ਼ੁਰੂ ਹੋਣਗੀਆਂ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਕੁੱਲ 7412 ਪ੍ਰੀਖਿਆ ਕੇਂਦਰ ਹੋਣਗੇ ਜਦਕਿ ਵਿਦੇਸ਼ਾਂ ਵਿੱਚ 133 ਕੇਂਦਰ ਹੋਣਗੇ।
ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਪ੍ਰੀਖਿਆਵਾਂ ਵਿੱਚ ਦੇਸ਼ ਭਰ ਚੋਂ ਕਰੀਬ 34 ਲੱਖ ਬੱਚੇ ਬੈਠਣਗੇ। ਦਸਵੀਂ ਦੀ ਪ੍ਰੀਖਿਆ 24 ਮਈ, 12ਵੀਂ ਦੀ ਪ੍ਰੀਖਿਆ 15 ਜੂਨ ਤੱਕ ਚੱਲੇਗੀ। ਇਸ ਦੌਰਾਨ ਵਿਦਿਆਰਥੀਆਂ ਨੂੰ ਸਵੇਰੇ 9:30 ਵਜੇ ਪ੍ਰੀਖਿਆ ਕੇਂਦਰ 'ਤੇ ਪਹੁੰਚਣਾ ਹੋਵੇਗਾ। ਪ੍ਰੀਖਿਆ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਚੱਲੇਗੀ।
ਕੋਵਿਡ ਪ੍ਰੋਟੋਕੋਲ ਦਾ ਖਾਸ ਖਿਆਲ ਰੱਖਣਾ ਹੋਵੇਗਾ
ਇੱਕ ਪਾਸੇ ਜਿੱਥੇ ਦੂਜੇ ਟਰਮ ਦੀ ਪ੍ਰੀਖਿਆ ਸ਼ੁਰੂ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਅਜਿਹੀ ਸਥਿਤੀ ਵਿੱਚ CBSE ਬੋਰਡ ਪ੍ਰੀਖਿਆ 2022 ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਕੋਵਿਡ ਪ੍ਰੋਟੋਕੋਲ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ।
ਬੋਰਡ ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਬੀਤੇ ਦਿਨੀਂ ਲਾਈਵ ਵੈਬੀਨਾਰ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੀਬੀਐਸਈ ਟਰਮ 2 ਪ੍ਰੀਖਿਆ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਸੀ। CBSE ਬੋਰਡ ਪ੍ਰੀਖਿਆ ਕੇਂਦਰ 'ਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਹਰ ਕਿਸੇ ਲਈ ਲਾਜ਼ਮੀ ਹੈ।
ਕੀ ਹੈ ਬੋਰਡ ਦੀ ਤਿਆਰੀ ?
- ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਲਾਗ ਤੋਂ ਬਚਾਉਣ ਲਈ ਬੋਰਡ ਨੇ ਕੇਂਦਰਾਂ ਨੂੰ ਕੁਝ ਨਿਯਮ ਲਾਗੂ ਕਰਨ ਦੇ ਹੁਕਮ ਵੀ ਦਿੱਤੇ ਹਨ, ਜੋ ਇਸ ਪ੍ਰਕਾਰ ਹਨ-
- ਇੱਕ ਕਮਰੇ ਵਿੱਚ 18 ਤੋਂ ਵੱਧ ਵਿਦਿਆਰਥੀ ਨਹੀਂ ਬੈਠਣਗੇ।
- ਤਿੰਨ ਵਿਦਿਆਰਥੀ ਇੱਕ ਕਤਾਰ ਵਿੱਚ ਬੈਠਣ, ਅਜਿਹਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
- ਜਿਨ੍ਹਾਂ ਉਮੀਦਵਾਰਾਂ ਵਿੱਚ ਕੋਰੋਨਾ ਜਾਂ ਜ਼ੁਕਾਮ-ਖਾਂਸੀ-ਬੁਖਾਰ ਵਰਗੇ ਲੱਛਣ ਹਨ, ਉਹ ਵੱਖਰੀ ਕਲਾਸ ਵਿੱਚ ਬੈਠ ਕੇ ਪ੍ਰੀਖਿਆ ਦੇਣਗੇ।
- ਕੁੱਲ ਕੇਂਦਰਾਂ ਵਿੱਚ 1500 ਕੇਂਦਰਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਤਾਂ ਜੋ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਸਕੇ।
ਵਿਦਿਆਰਥੀਆਂ ਲਈ ਹਦਾਇਤਾਂ-
- ਬੋਰਡ ਉਮੀਦਵਾਰਾਂ ਨੂੰ ਆਪਣੇ ਨਾਲ ਸੈਨੀਟਾਈਜ਼ਰ ਦੀ ਇੱਕ ਛੋਟੀ ਪਾਰਦਰਸ਼ੀ ਬੋਤਲ ਰੱਖਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਚਾਹੀਦੀ ਹੈ।
- ਪੂਰਾ ਸਮਾਂ ਮਾਸਕ ਪਹਿਨਣਾ ਲਾਜ਼ਮੀ ਹੈ। ਬਗੈਰ ਮਾਸਕ ਦੇ ਦਾਖਲੇ ਦੀ ਇਜਾਜ਼ਤ ਨਹੀਂ ਹੋਵੇਗੀ।
- ਜੇਕਰ ਕਿਸੇ ਵਿਦਿਆਰਥੀ ਦੀ ਸਿਹਤ ਠੀਕ ਨਾ ਹੋਵੇ ਤਾਂ ਸੈਂਟਰ ਇੰਸਪੈਕਟਰ ਨੂੰ ਵੱਖਰੇ ਤੌਰ ’ਤੇ ਸੂਚਿਤ ਕੀਤਾ ਜਾਵੇ।
- ਕੇਂਦਰ ਵਿੱਚ ਕਿਸੇ ਵੀ ਤਰ੍ਹਾਂ ਦੇ ਗੈਜੇਟਸ, ਫੈਂਸੀ ਐਕਸੈਸਰੀਜ਼ ਆਦਿ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ: ਲਹਿਰਾਗਾਗਾ ਦੇ ਕਈ ਪਿੰਡਾਂ 'ਚ ਅੱਗ ਦਾ ਤਾਂਡਵ, ਭਿਆਨਕ ਅੱਗ ਕਾਰਨ ਪਿੰਡ 'ਚ ਲੋਕਾਂ ਦਾ ਸਾਹ ਲੈਣਾ ਔਖਾ
Education Loan Information:
Calculate Education Loan EMI