CBSE Class 10, 12 Board Exam 2022 Term 1 result: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ ਅਜੇ ਤੱਕ ਸੀਬੀਐਸਈ ਕਲਾਸ 10, 12 ਬੋਰਡ ਪ੍ਰੀਖਿਆ 2022 ਟਰਮ 1 ਨਤੀਜਾ (CBSE Class 10, 12 Board Exam 2022 Term 1 result) ਜਾਰੀ ਨਹੀਂ ਕੀਤਾ ਹੈ ਤੇ ਲੱਖਾਂ ਵਿਦਿਆਰਥੀ ਆਪਣੇ ਸਕੋਰ (CBSE Class) ਦਾ ਇੰਤਜ਼ਾਰ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜਲਦ ਹੀ ਅਧਿਕਾਰਤ ਵੈੱਬਸਾਈਟ 'ਤੇ ਨਤੀਜਾ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ।


ਇਸ ਤੋਂ ਪਹਿਲਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਨਤੀਜੇ 15 ਜਨਵਰੀ ਨੂੰ ਐਲਾਨ ਕੀਤੇ ਜਾਣਗੇ ਹਾਲਾਂਕਿ ਬੋਰਡ ਨੇ ਅਜੇ ਤੱਕ ਨਤੀਜੇ ਐਲਾਨਣ ਦੀ ਕੋਈ ਖਾਸ ਤਰੀਕ ਨਹੀਂ ਘੋਸ਼ਿਤ ਕੀਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਨਤੀਜੇ ਜਲਦੀ ਹੀ ਐਲਾਨ ਦਿੱਤੇ ਜਾਣਗੇ। ਬੋਰਡ ਦੇ ਨਤੀਜੇ ਕਿਸੇ ਵੀ ਸਮੇਂ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਰੀ ਕੀਤੇ ਜਾ ਸਕਦਾ ਹੈ। ਨਤੀਜੇ ਦੇ ਜਾਰੀ ਹੋਣ ਤੋਂ ਬਾਅਦ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ CBSE ਵੈੱਬਸਾਈਟ cbse.gov.in ਤੇ cbseresults.nic.in 'ਤੇ ਆਪਣੇ ਸਕੋਰ ਚੈੱਕ ਕਰ ਸਕਦੇ ਹਨ।


ਹਾਲਾਂਕਿ ਇਸ ਸਬੰਧ ਵਿੱਚ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਵਿਦਿਆਰਥੀ cbse.gov.in 'ਤੇ ਆਪਣਾ ਨਤੀਜਾ ਤੇ ਸਕੋਰ ਦੇਖ ਸਕਣਗੇ।


CBSE Class 10, 12 Board Exam 2022 Term 1 result: ਇੱਥੇ ਜਾਣੋ ਕਿਵੇਂ ਚੈੱਕ ਕਰਨਾ ਹੈ


1: CBSE ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਓ।


2: CBSE 10ਵੀਂ ਟਰਮ 1 ਨਤੀਜਾ 2022 ਜਾਂ CBSE 12ਵੀਂ ਨਤੀਜਾ 2022 ਦਿੱਤੇ ਲਿੰਕ 'ਤੇ ਕਲਿੱਕ ਕਰੋ।


3: ਨਵਾਂ ਪੰਨਾ ਖੁੱਲ੍ਹੇਗਾ। ਇੱਥੇ ਆਪਣਾ ਰੋਲ ਨੰਬਰ ਅਤੇ ਜਨਮ ਮਿਤੀ ਅਤੇ ਹੋਰ ਵੇਰਵੇ ਦਰਜ ਕਰੋ।


4: ਇਸ ਤੋਂ ਬਾਅਦ ਤੁਹਾਡੀ ਸਕਰੀਨ 'ਤੇ 10ਵੀਂ ਜਾਂ 12ਵੀਂ ਜਮਾਤ ਦਾ ਨਤੀਜਾ ਆ ਜਾਵੇਗਾ।


ਜਿਨ੍ਹਾਂ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਜਮਾਤ ਦੀ ਟਰਮ 1 ਦੀ ਪ੍ਰੀਖਿਆ ਦਿੱਤੀ ਹੈ ਉਹ  DigiLocker ਐਪ ਅਤੇ UMANG ਐਪ 'ਤੇ ਵੀ ਆਪਣੇ ਸਕੋਰ ਦੇਖ ਸਕਦੇ ਹਨ।


ਡਿਜੀਲੌਕਰ


ਇਸ ਦੇ ਲਈ digilocker.gov.in 'ਤੇ ਜਾਓ। ਆਪਣੇ ਰੋਲ ਨੰਬਰ ਅਤੇ ਜਨਮ ਮਿਤੀ ਦੀ ਮਦਦ ਨਾਲ ਮਾਰਕ ਸ਼ੀਟ ਨੂੰ ਡਾਊਨਲੋਡ ਕਰੋ।


UMANG ਐਪ


ਇਹ ਐਪ ਹੈ। ਇਸ ਨੂੰ ਡਾਉਨਲੋਡ ਕਰੋ ਅਤੇ ਇਸ ਵਿੱਚ ਨਤੀਜਾ ਵੇਖਣ ਲਈ ਵਿਦਿਆਰਥੀ ਨੂੰ ਆਪਣਾ ਰੋਲ ਨੰਬਰ ਤੇ ਜਨਮ ਮਿਤੀ ਵੀ ਦਰਜ ਕਰਨੀ ਪਵੇਗੀ।



ਇਹ ਵੀ ਪੜ੍ਹੋ: Punjab Weekly Weather Report: ਬਾਰਸ਼ ਰੁਕਦੇ ਹੀ ਪੰਜਾਬ 'ਚ ਸੀਤ ਲਹਿਰ ਦਾ ਕਹਿਰ ਸ਼ੁਰੂ, ਜਾਣੋ ਪੂਰਾ ਹਫ਼ਤਾ ਕਿਵੇਂ ਰਹੇਗਾ ਮੌਸਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI