ਚੰਡੀਗੜ੍ਹ: ਕੋਰੋਨਾ (Coronavirus) ਕਰਕੇ ਸਕੂਲਾਂ 'ਚ ਬੱਚੇ ਨਹੀਂ ਆ ਰਹੇ। ਇਸ ਲਈ ਸਿੱਖਿਆ ਵਿਭਾਗ (Education Department) ਨੇ ਨਵਾਂ ਐਕਸ਼ਨ ਲਿਆ ਹੈ। ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਲਈ ਇੱਕ-ਇੱਕ ਅਧਿਆਪਕ ਨੂੰ ਨੋਡਲ ਅਫ਼ਸਰ ਲਾਉਣ ਦਾ ਫੈਸਲਾ ਕੀਤਾ ਹੈ। ਇਹ ਨੋਡਲ ਅਧਿਕਾਰੀ (Nodal Officer) ਮਾਪਿਆਂ ਨੂੰ ਕੋਰੋਨਾ ਕਰਕੇ ਉਨ੍ਹਾਂ ਦੇ ਦਿਮਾਗ ‘ਚ ਪੈਦਾ ਹੋਏ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ ਜਿਸ ‘ਚ ਅਫਸਰ ਮਾਪਿਆਂ ਨੂੰ ਸਕੂਲਾਂ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਦੱਸਣਗੇ।


ਇਸ ਦੇ ਨਾਲ ਹੀ ਦੱਸ ਦਈਏ ਕਿ ਹੁਣ ਕੋਰੋਨਾ ਦਾ ਪ੍ਰਭਾਵ ਪਹਿਲਾਂ ਨਾਲੋਂ ਕਾਫੀ ਘੱਟ ਹੈ। ਇਸ ਲਈ ਸਕੂਲ ਸਿੱਖਿਆ ਵਿਭਾਗ ਨੇ ਇਹ ਠੋਸ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਕੁਝ ਸਮਾਂ ਪਹਿਲਾਂ ਹੀ ਵਿਦਿਅਕ ਅਦਾਰੇ ਖੋਲ੍ਹਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਪਰ ਇਸ ਸਭ ਦੇ ਨਾਲ ਹੀ ਕੋਰੋਨਾ ਤੋਂ ਬਚਾਅ ਲਈ ਢੁੱਕਵੇਂ ਪ੍ਰਬੰਧ ਵੀ ਜ਼ਰੂਰੀ ਕੀਤੇ ਹਨ।

ਇਸ ਦੇ ਨਾਲ ਹੀ ਬੱਚਿਆਂ ਨੂੰ ਸਕੂਲਾਂ ‘ਚ ਮਾਪਿਆਂ ਦੀ ਰਜ਼ਾਮੰਦੀ ਨਾਲ ਐਂਟਰੀ ਮਿਲੇਗੀ ਪਰ ਕੋਰੋਨਾ ਦਾ ਡਰ ਲੋਕਾਂ ਦੇ ਦਿਲਾਂ ‘ਚ ਹੈ ਜਿਸ ਕਰਕੇ ਅਜੇ ਵੀ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ‘ਚ ਭੇਜਣਾ ਨਹੀਂ ਚਾਹੁੰਦੇ। ਦੱਸ ਦਈਏ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੰਜਾਬ ਸਰਕਾਰ ਨੇ 19 ਅਕਤੂਬਰ ਤੋਂ ਸੂਬੇ ਵਿੱਚ ਸਕੂਲ ਖੋਲ੍ਹ ਦਿੱਤੇ ਪਰ ਸਾਰੇ ਮਾਪੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਰਹੇ।

ਇਸ ਲਈ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘੱਟ ਹੈ, ਜਦੋਂਕਿ ਅਧਿਆਪਕ ਤੇ ਹੋਰ ਸਟਾਫ ਆ ਰਹੇ ਹਨ। ਇਸ ਸਮਸਿਆ ਦੇ ਹੱਲ ਲਈ ਹੁਣ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਤੇ ਮਾਪਿਆਂ ਨੂੰ ਬੱਚਿਆਂ ਦੀ ਸੁਰੱਖਿਆ ਪ੍ਰਤੀ ਆਤਮਵਿਸ਼ਵਾਸ ਬਣਾਉਣ ਲਈ ਠੋਸ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।

Indane Gas Booking: ਗੈਸ ਬੁਕਿੰਗ ਦੇ ਬਦਲੇ ਨਿਯਮ, ਸਾਰੇ ਦੇਸ਼ 'ਚ ਇੱਕੋ ਨੰਬਰ ਤੋਂ 24*7 ਕਰ ਸਕਣਗੇ ਬੁਕਿੰਗ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI