ਚੰਡੀਗੜ੍ਹ: ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਪ੍ਰੀਖਿਆਵਾਂ ਸਬੰਧੀ ਲਗਾਤਾਰ ਪੁਛੇ ਜਾ ਰਹੇ ਸਵਾਲਾਂ ਦਾ ਅੱਜ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 15 ਜੁਲਾਈ ਤੱਕ ਸਾਰੀਆਂ ਯੂਨੀਵਰਸਿਟੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ।



ਇਸ ਵਿਸ਼ੇ 'ਤੇ ਅੰਤਮ ਫੈਸਲਾ ਹਾਲਾਂਕਿ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਕਿਸੇ ਵੀ ਸਮੇਂ ਜਾਰੀ ਕੀਤੇ ਜਾਣ ਵਾਲੇ ਨਵੇਂ ਦਿਸ਼ਾ-ਨਿਰਦੇਸ਼ਾਂ ਅਧੀਨ ਹੋਵੇਗਾ।



ਮੁੱਖ ਮੰਤਰੀ ਨੇ ਕਿਹਾ ਕਿ 15 ਜੁਲਾਈ ਤੱਕ ਮੁਲਤਵੀ ਹੋਣ ਨਾਲ ਸਾਰੇ ਹਿੱਸੇਦਾਰਾਂ, ਖ਼ਾਸਕਰ ਯੂਨੀਵਰਸਿਟੀਆਂ ਨੂੰ ਯੂਜੀਸੀ ਵੱਲੋਂ ਆਉਣ ਵਾਲੇ ਨਵੇਂ ਦਿਸ਼ਾ-ਨਿਰਦੇਸ਼ਾਂ 'ਚ ਢਲਣ ਤੇ ਉਸ ਅਨੁਸਾਰ ਚੱਲਣ ਦਾ ਸਮਾਂ ਵੀ ਮਿਲੇਗਾ।



Education Loan Information:

Calculate Education Loan EMI