ਨਵੀਂ ਦਿੱਲੀ: ਡੀਯੂ ਨੇ ਬੁੱਧਵਾਰ ਨੂੰ ਆਪਣੀ ਛੇਵੀਂ ਕੱਟ-ਆਫ਼ ਲਿਸਟ ਜਾਰੀ ਕਰ ਦਿੱਤੀ ਹੈ। ਫਿਲਹਾਲ ਛੇਵੀਂ ਕੱਟ-ਆਫ਼ ਲਿਸਟ ਨੂੰ ਕੁਝ ਕਾਲੇਜ ਨੇ ਆਪਣੀ ਆਫੀਸ਼ੀਅਲ ਵੈੱਬਸਾਈਟ ‘ਤੇ ਜਾਰੀ ਕੀਤਾ ਹੈ ਜਦੋਂ ਕਿ ਸਾਰੇ ਕਾਲੇਜਾਂ ਦੀ ਕੱਟ ਆਫ਼ ਲਿਸਟ ਜਾਰੀ ਹੋ ਜਾਵੇਗੀ ਤਾਂ ਤੁਸੀ ਡੀਯੂ ਦੀ ਕੇਂਦਰੀ ਵੈੱਬਸਾਈਟ ‘ਤੇ ਜਾ ਕੇ ਲਿਸਟ ਨੂੰ ਵੇਖ ਸਕਦੇ ਹੋ। ਇਸ ਦੇ ਤਹਿਤ ਵਿਦੀਆਰਥੀ 1 ਤੋਂ 3 ਅਗਸਤ ਤਕ ਦਸਤਾਵੇਜ਼ਾਂ ਜਮਾ ਕਰ ਕੋਰਸ ਦੀ ਸਮੈਸਟਰ ਫੀਸ ਦੇ ਕੇ ਆਪਣਾ ਦਾਖਿਲਾ ਪੱਕਾ ਕਰਾ ਸਕਣਗੇ। ਜਿਨ੍ਹਾਂ ਕਾਲਜਾਂ ਨੇ ਆਪਣੀ ਛੇਵੀ ਕੱਟ-ਆਫ਼ ਲਿਸਟ ਜਾਰੀ ਕੀਤੀ ਹੈ ਉਨ੍ਹਾਂ ਦੀ ਲਿਸਟ ਤੁਸੀਂ ਹੇਠ ਦਿੱਤੇ ਲਿੰਕ ‘ਚ ਵੇਖ ਸਕਦੇ ਹੋ। check at: du.ac.in Science Cut Off Arts & Commerce Cut Off B.A(Prog) ਪਿਛਲੇ ਸਾਲ 10 ਕੱਟ-ਆਫ਼ ਲਿਸਟਸ ਜਾਰੀ ਕੀਤੀਆਂ ਗਈਆਂ ਸੀ ਅਤੇ ਇਸ ਵਾਰ ਕਰੀਬ ਸੱਤ ਲਿਸਟਾਂ ਜਾਰੀ ਕਰਨ ਦਾ ਅੰਦਾਜ਼ਾ ਲਗਾਇਆ ਗਿਆ ਹੈ। ਜ਼ਿਆਦਾਤਰ ਕਾਲਜਾਂ ‘ਚ ਤੀਜੀ ਅਤੇ ਚੌਥੀ ਕੱਟ-ਆਫ਼ ਲਿਸਟ ਤਕ ਹੀ ਸੀਟਾਂ ਭਰ ਗਈਆਂ ਹਨ। ਜਿਨ੍ਹਾਂ ਕਾਲਜਾਂ ‘ਚ ਸੀਟਾਂ ਬਚੀਆਂ ਹਨ ਹੁਣ ਉਹ ਕੱਟ-ਆਫ਼ ਲਿਸਟ ਜਾਰੀ ਕਰ ਰਹੇ ਹਨ। ਇਸ ਕੱਟ-ਆਫ਼ ਲਿਸਟ ਤੋਂ ਬਾਅਧ ਸੱਤਵੀਂ ਲਿਸਟ ਛੇ ਅਗਸਤ ਨੂੰ ਜਾਰੀ ਕੀਤੀ ਜਾਵੇਗੀ ਜਿਸ ਤਹਿਤ ਵਿਦੀਆਰਥੀ ਅੱਠ ਅਗਸਤ ਤਕ ਦਾਖਲਾ ਲੈ ਸਕਣਗੇ।

Education Loan Information:

Calculate Education Loan EMI