CBSE New Exam Dates released 2020: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਜ਼ਿਲ੍ਹੇ ਵਿੱਚ ਹਿੰਸਾ ਕਾਰਨ ਮੁਲਤਵੀ 10 ਵੀਂ ਤੇ 12 ਵੀਂ ਜਮਾਤ ਲਈ ਨਵੀਂ ਡੇਟ ਸ਼ੀਟ ਦਾ ਐਲਾਨ ਕੀਤਾ ਹੈ। ਸੀਬੀਐਸਈ ਕਲਾਸ 10ਵੀਂ ਦੀਆਂ ਪ੍ਰੀਖਿਆਵਾਂ 21 ਮਾਰਚ, 2020 ਤੋਂ 30 ਮਾਰਚ, 2020 ਤੱਕ ਚੱਲਣਗੀਆਂ।


ਜਦੋਂਕਿ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 31 ਮਾਰਚ, 2020 ਤੋਂ ਸ਼ੁਰੂ ਹੋਣਗੀਆਂ ਤੇ 14 ਅਪ੍ਰੈਲ, 2020 ਤੱਕ ਚੱਲਣਗੀਆਂ। ਉਹ ਸਾਰੇ ਵਿਦਿਆਰਥੀ ਜੋ ਦਿੱਲੀ ਹਿੰਸਾ ਕਾਰਨ ਪ੍ਰੀਖਿਆ ਨਹੀਂ ਦੇ ਸਕੇ, ਉਹ ਬੋਰਡ ਦੀ ਅਧਿਕਾਰਤ ਵੈਬਸਾਈਟ 'ਤੇ ਪ੍ਰੀਖਿਆ ਦੇ ਨਵੇਂ ਸ਼ਡਿਊਲ ਦੀ ਜਾਂਚ ਕਰ ਸਕਦੇ ਹਨ।



ਨਵੀਂ ਡੇਟ ਸ਼ੀਟ ਦੇ ਅਨੁਸਾਰ ਸੀਬੀਐਸਈ 12ਵੀਂ ਦਾ ਭੌਤਿਕ ਵਿਗਿਆਨ ਦਾ ਪੇਪਰ 31 ਮਾਰਚ 2020 ਨੂੰ, ਇੰਗਲਿਸ਼ ਇਲੈਕਟਿਵ ਤੇ ਕੋਰ ਪੇਪਰ 1 ਅਪ੍ਰੈਲ 2020 ਨੂੰ, ਰਸਾਇਣ ਵਿਗਿਆਨ ਦਾ ਪੇਪਰ 4 ਅਪ੍ਰੈਲ 2020, ਸੰਸਕ੍ਰਿਤ ਇਲੈਕਟਿਵ ਵਿਸ਼ੇ 7 ਅਪ੍ਰੈਲ ਨੂੰ, ਇਤਿਹਾਸ 9 ਅਪ੍ਰੈਲ ਨੂੰ ਹੋਵੇਗਾ। ਜਦੋਂ ਕਿ ਅਕਾਉਂਟੈਂਸੀ ਪੇਪਰ 11 ਅਪ੍ਰੈਲ 2020 ਨੂੰ ਹੋਵੇਗਾ ਅਤੇ ਰਾਜਨੀਤੀ ਸ਼ਾਸਤਰ ਦਾ ਪੇਪਰ 14 ਅਪ੍ਰੈਲ 2020 ਨੂੰ ਹੋਵੇਗਾ।

ਨਵੇਂ ਪ੍ਰੋਗਰਾਮ ਅਨੁਸਾਰ ਸੀਬੀਐਸਈ 10ਵੀਂ ਕਲਾਸ ਦਾ ਅੰਗਰੇਜ਼ੀ ਦਾ ਪੇਪਰ 21 ਮਾਰਚ, 2020 ਨੂੰ, ਸਾਇੰਸ ਦਾ ਪੇਪਰ 24 ਮਾਰਚ ਤੇ ਸੰਸਕ੍ਰਿਤ ਅਤੇ ਹਿੰਦੀ ਦਾ ਪੇਪਰ ਕ੍ਰਮਵਾਰ 27 ਮਾਰਚ ਤੇ 30 ਮਾਰਚ, 2020 ਨੂੰ ਹੋਵੇਗਾ।

Education Loan Information:

Calculate Education Loan EMI