ਚੰਡੀਗੜ੍ਹ: ਟਾਈਮਜ਼ ਮੈਗਜ਼ੀਨ ਨੇ ਪਿਛਲੀ ਸਦੀ ਦੀਆਂ 100 ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ 'ਚ ਸ਼ਾਮਲ ਹੋਣ ਵਾਲੀਆਂ ਦੋ ਭਾਰਤੀ ਔਰਤਾਂ ਹਨ ਇੰਦਰਾ ਗਾਂਧੀ ਅਤੇ ਰਾਜਕੁਮਾਰੀ ਅਮ੍ਰਿਤ ਕੌਰ। ਸਿਮਰਤ ਦਾਸ, ਅਮ੍ਰਿਤ ਕੌਰ ਦਾ ਪਰਿਵਾਰਕ ਮੈਂਬਰ ਹੈ, ਜੋ ਕਪੂਰਥਲਾ ਦੇ ਰਿਆਸਿਤ ਪਰਿਵਾਰ ਨਾਲ ਸਬੰਧ ਰੱਖਦਾ ਹੈ। ਹੁਣ ਉਹ ਚੰਡੀਗੜ੍ਹ ਦੇ ਸੈਕਟਰ ਚਾਰ 'ਚ ਰਹਿੰਦੇ ਹਨ। ਰਾਜਕੁਮਾਰੀ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਬਹੁਤ ਘੱਟ ਲੋਕ ਜਾਣਦੇ ਹਨ।

ਅਮ੍ਰਿਤ ਕੌਰ ਆਜ਼ਾਦੀ ਘੁਲਾਟੀਏ ਦੇ ਨਾਲ ਦੇਸ਼ ਦੀ ਪਹਿਲੀ ਕੇਂਦਰੀ ਸਿਹਤ ਮੰਤਰੀ ਅਤੇ ਪਹਿਲੀ ਮਹਿਲਾ ਕੈਬਨਿਟ ਮੰਤਰੀ ਰਹੀ ਹੈ। ਇਸ 'ਚ ਕੋਈ ਇਤਫ਼ਾਕ ਨਹੀਂ ਹੈ ਪਰ ਅਮ੍ਰਿਤ ਕੌਰ ਦੇ ਸੁਤੰਤਰਤਾ ਸੈਨਾਨੀ ਬਣਨ ਪਿੱਛੇ ਇੱਕ ਘਟਨਾ ਹੈ। ਸਾਲ 1909 ' ਜਦੋਂ ਉਹ ਆਕਸਫੋਰਡ ਯੂਨੀਵਰਸਿਟੀ ਤੋਂ ਵਾਪਸ ਆਈ ਤਾਂ ਬ੍ਰਿਟਿਸ਼ ਨੇ ਸ਼ਿਮਲਾ ਦੇ ਵਾਈਸ ਰੀਗਲ ਲਾਜ ਵਿਖੇ ਇੱਕ ਪਾਰਟੀ ਰੱਖੀਬ੍ਰਿਟਿਸ਼ ਨੇ ਉਸਦੇ ਪਿਤਾ ਰਾਜਾ ਸਰ ਹਰਨਾਮ ਸਿੰਘ ਦੇ ਪਰਿਵਾਰ ਨੂੰ ਬੁਲਾਇਆ। ਉਹ ਅਤੇ ਉਸਦੀ ਬੇਟੀ ਰਾਜਕੁਮਾਰੀ ਅਮ੍ਰਿਤ ਕੌਰ ਵੀ ਪਾਰਟੀ ਵਿੱਚ ਪਹੁੰਚੇ। ਉਸ ਸਮੇਂ ਉਹ ਕਰੀਬ 20 ਸਾਲਾ ਦੀ ਹੋਣੀ।

ਰਾਜਕੁਮਾਰੀ ਅਮ੍ਰਿਤ ਕੌਰ

ਪਾਰਟੀ ਦੌਰਾਨ ਇੱਕ ਅੰਗਰੇਜ਼ ਅਧਿਕਾਰੀ ਨੇ ਉਸਨੂੰ ਆਪਣੇ ਨਾਲ ਨੱਚਣ ਲਈ ਬੁਲਾਇਆ, ਪਰ ਅਮ੍ਰਿਤ ਕੌਰ ਨੇ ਇਨਕਾਰ ਕਰ ਦਿੱਤਾ। ਉਸ ਦੇ ਇਨਕਾਰ ਨੂੰ ਬ੍ਰਿਟਿਸ਼ ਅਧਿਕਾਰੀ ਨੇ ਅਪਮਾਨ ਮੰਨਿਆ ਅਤੇ ਨਾਰਾਜ਼ ਹੋ ਗਿਆ। ਉਨ੍ਹਾਂ ਕਿਹਾ ਕਿ ਭਾਰਤੀਆਂ ਨੂੰ ਕਦੇ ਵੀ ਆਜ਼ਾਦੀ ਨਹੀਂ ਦਿੱਤੀ ਜਾਣੀ ਚਾਹੀਦੀ, ਉਹ ਵਿਗੜ ਚੁੱਕੇ ਹਨ। ਉਸਨੂੰ ਆਪਣੇ ਦੇਸ਼ ਵਾਸੀਆਂ ਲਈ ਅਜਿਹੀ ਗੱਲ ਸੁਣ ਕੇ ਬਹੁਤ ਦੁੱਖ ਹੋਇਆ। ਫਿਰ ਉਸਨੇ ਸ਼ਾਹੀ ਸ਼ੌਕਤ ਨੂੰ ਰੱਦ ਕਰਦਿਆਂ ਸੁਤੰਤਰਤਾ ਸੰਗਰਾਮ ਲਹਿਰ 'ਚ ਕੁੱਦਣ ਦਾ ਫ਼ੈਸਲਾ ਕੀਤਾ।

ਅਮ੍ਰਿਤ ਕੌਰ ਨੇ ਸਰੋਜਨੀ ਨਾਇਡੂ ਨਾਲ ਮਿਲ ਕੇ ਆਲ ਇੰਡੀਆ ਮਹਿਲਾ ਕਾਨਫ਼ਰੰਸ ਅਤੇ ਆਈ ਇੰਡੀਆ ਮਹਿਲਾ ਕਾਂਗਰਸ ਬਣਾਈ। ਸਾਲ 1942 ' ਬ੍ਰਿਟਿਸ਼ ਨੇ ਉਸ 'ਤੇ ਦੇਸ਼ਧ੍ਰੋਹ ਦਾ ਕੇਸ ਦਰਜ ਕਰ ਕੇ ਉਸਨੂੰ ਜੇਲ੍ਹ ਵਿੱਚ ਪਾ ਦਿੱਤਾ। ਅੰਬਾਲਾ ਜੇਲ੍ਹ ਵਿੱਚ ਰਹਿਣ ਦੌਰਾਨ ਉਸਦੀ ਸਿਹਤ ਕਾਫ਼ੀ ਖ਼ਰਾਬ ਹੋ ਗਈ। ਬ੍ਰਿਟਿਸ਼ ਨੇ ਉਸ ਨੂੰ ਜੇਲ੍ਹ ਤੋਂ ਬਾਹਰ ਕੱਢ, ਉਸ ਨੂੰ ਸ਼ਿਮਲਾ ਦੀ ਮੈਨੋਰਵਿਲੇ ਮਹਲੀ ਵਿਖੇ ਤਿੰਨ ਸਾਲਾਂ ਲਈ ਹੀਉਸ ਅਰੈਸਟ ਕਰ ਲਿਆ।

ਰਾਜਕੁਮਾਰੀ ਅਮ੍ਰਿਤ ਕੌਰ

ਦੱਸ ਦਈਏ ਕਿ ਅੰਮ੍ਰਿਤ ਕੌਰ ਦੇ ਸੱਤ ਭਰਾ ਸੀ। ਉਨ੍ਹਾਂ ਚੋਂ ਇੱਕ ਆਰਮੀ ਡਾਕਟਰ ਸੀ। ਅਮ੍ਰਿਤ ਵੀ ਡਾਕਟਰ ਬਣਨਾ ਚਾਹੁੰਦਾ ਸੀ ਪਰ ਉਹ ਇਸ ਦਾ ਅਧਿਐਨ ਨਹੀਂ ਕਰ ਸਕੀ। ਦੇਸ਼ ਦੇ ਸੁਤੰਤਰ ਹੋਣ ਤੋਂ ਬਾਅਦ ਜਦੋਂ ਭਾਰਤ ਦੀ ਸਰਕਾਰ ਬਣੀ ਸੀ, ਤਾਂ ਉਸ ਨੂੰ ਦੇਸ਼ ਦੀ ਪਹਿਲਾ ਕੇਂਦਰੀ ਸਿਹਤ ਮੰਤਰੀ ਬਣਾਇਆ ਗਿਆ ਸੀ। ਏਮਜ਼ ਸਥਾਪਤ ਕਰਨ ਦਾ ਸਿਹਰਾ ਵੀ ਉਸ ਨੂੰ ਜਾਂਦਾ ਹੈਉਸ ਸਮੇਂ ਕੋਈ ਬਜਟ ਨਹੀਂ ਸੀ, ਇਸ ਲਈ ਉਸਨੇ ਦੇਸ਼ ਤੋਂ ਬਾਹਰ ਉਦਯੋਗਪਤੀਆਂ ਤੋਂ ਮਦਦ ਦੀ ਬੇਨਤੀ ਕੀਤੀ। ਪੈਸਾ ਹਾਸਲ ਹੋਣ 'ਤੇ ਏਮਜ਼ ਦੀ ਸਥਾਪਤ ਹੋਈਏਮਜ਼ 'ਚ ਉਸਦਾ ਨਾਂ ਓਪੀਡੀ ਬਲਾਕ ਹੈ। ਏਮਜ਼ ਦੇ ਡਾਕਟਰਾਂ ਲਈ ਉਸਨੇ ਆਪਣਾ ਸ਼ਿਮਲਾ ਵਾਲਾ ਘਰ ਰੈਸਟ ਹਾਉਸ ਵਿੱਚ ਦਾਨ ਕਰ ਦਿੱਤਾ ਸੀ।

Education Loan Information:

Calculate Education Loan EMI