DU Admission 2021: ਦਿੱਲੀ ਯੂਨੀਵਰਸਿਟੀ (ਡੀਯੂ) ਦੇ ਅੰਡਰਗ੍ਰੈਜੁਏਟ (ਯੂਜੀ) ਕੋਰਸ 'ਚ ਸੀਟ ਹਾਸਲ ਕਰਨ ਦੀਆਂ ਸੰਭਾਵਨਾਵਾਂ ਬਾਰੇ ਜਾਣਨ ਲਈ ਉਮੀਦਵਾਰਾਂ ਨੂੰ ਅਕਤੂਬਰ ਤੱਕ ਇੰਤਜ਼ਾਰ ਕਰਨਾ ਪਏਗਾ। ਦਰਅਸਲ, ਡੀਯੂ ਦੀ ਦਾਖਲਾ ਕਮੇਟੀ ਦੇ ਚੇਅਰਮੈਨ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਡੀਯੂ ਅੰਡਰਗ੍ਰੈਜੁਏਟ ਕੋਰਸਾਂ ਲਈ ਪਹਿਲੀ ਕੱਟ-ਆਫ ਸੂਚੀ 1 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਫਾਰਮ ਵਿੱਚ ਕਿਸੇ ਹੋਰ ਸੁਧਾਰ ਦੀ ਇਜਾਜ਼ਤ ਨਹੀਂ ਹੋਵੇਗੀ।
1 ਅਕਤੂਬਰ ਨੂੰ ਜਾਰੀ ਕੀਤੀ ਜਾਏਗੀ ਪਹਿਲੀ ਯੂਜੀ ਕੱਟ-ਆਫ
ਇਸ ਸਬੰਧੀ ਕਮੇਟੀ ਦੇ ਚੇਅਰਮੈਨ ਰਾਜੀਵ ਗੁਪਤਾ ਨੇ ਕਿਹਾ, “1 ਅਕਤੂਬਰ ਨੂੰ ਪਹਿਲੀ ਕੱਟ ਆਫ ਤਰੀਕ ਵਜੋਂ ਚੁਣਿਆ ਗਿਆ ਹੈ ਕਿਉਂਕਿ ਅਸੀਂ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ ਜੋ ਉੱਚ ਸੈਕੰਡਰੀ ਪੱਧਰ 'ਤੇ ਕੰਪਾਰਟਮੈਂਟ ਪ੍ਰੀਖਿਆ ਤੇ ਇੰਪਰੂਵਮੈਂਟ ਪ੍ਰੀਖਿਆ ਦੇ ਰਹੇ ਹਨ। ਕਿਉਂਕਿ ਸੀਬੀਐਸਈ ਫਿਜ਼ੀਕਲ ਮੋਡ ਵਿੱਚ ਪ੍ਰੀਖਿਆ ਦੇ ਰਿਹਾ ਹੈ, ਅਸੀਂ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਇੱਕ ਮੌਕਾ ਦੇਣਾ ਚਾਹੁੰਦੇ ਸੀ।
ਸੀਬੀਐਸਈ ਕੰਪਾਰਟਮੈਂਟ ਤੇ ਇੰਪਰੂਵਮੈਂਟ ਪ੍ਰੀਖਿਆਵਾਂ 16 ਸਤੰਬਰ ਨੂੰ ਖ਼ਤਮ ਹੋ ਰਹੀਆਂ ਹਨ ਤੇ ਡੀਯੂ ਰਾਹੀਂ ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ 1 ਅਕਤੂਬਰ ਤੱਕ ਐਲਾਨ ਕੀਤੇ ਜਾਣ ਦੀ ਉਮੀਦ ਹੈ।
ਹਾਲਾਂਕਿ, ਸੇਂਟ ਸਟੀਫਨਜ਼ ਕਾਲਜ, ਡੀਯੂ ਦੇ ਅਧੀਨ ਇੱਕ ਘੱਟ ਗਿਣਤੀ ਸੰਸਥਾ, ਆਪਣੀ ਪਹਿਲੀ ਸੂਚੀ ਪਹਿਲਾਂ ਹੀ ਐਲਾਨ ਕਰ ਚੁੱਕਿਆ ਹੈ। ਯੋਗ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ। ਹਾਲਾਂਕਿ, ਕਾਲਜ ਨੇ ਅਜੇ ਤੱਕ ਕੋਈ ਦਾਖਲਾ ਪ੍ਰੋਗਰਾਮ ਜਾਰੀ ਨਹੀਂ ਕੀਤਾ ਹੈ। ਅਰਥ ਸ਼ਾਸਤਰ (ਆਨਰਜ਼) ਲਈ ਸਭ ਤੋਂ ਉੱਚਾ ਕੱਟ 99.5%ਹੈ।
ਇਸ ਵਾਰ ਕਟ-ਆਫ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ
ਇਸ ਦੇ ਨਾਲ ਹੀ ਡੀਯੂ ਦੇ ਅਧੀਨ 62 ਹੋਰ ਕਾਲਜਾਂ ਤੇ ਲਗਪਗ 70,000 ਸੀਟਾਂ ਲਈ ਕਟ-ਆਫ ਵੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਕਾਲਜ ਦੇ ਇੱਕ ਪ੍ਰਿੰਸੀਪਲ ਨੇ ਕਿਹਾ, "ਸੇਂਟ ਸਟੀਫਨਜ਼ ਕਾਲਜ ਪਹਿਲਾਂ ਹੀ ਇੱਕ ਉੱਚ ਮਾਪਦੰਡ ਤੈਅ ਕਰ ਚੁੱਕਾ ਹੈ, ਇਸ ਲਈ ਘੱਟੋ-ਘੱਟ ਪਹਿਲੀਆਂ ਕੁਝ ਸੂਚੀਆਂ ਵਿੱਚ ਵਧੇਰੇ ਕਟ-ਆਫ ਹੋਵੇਗਾ।"
ਇਹ ਵੀ ਪੜ੍ਹੋ: Earthquake In Mexico: ਜਬਰਦਸਤ ਭੂਚਾਲ ਨਾਲ ਕੰਬੀ ਧਰਤੀ, ਸੁਨਾਮੀ ਆਉਣ ਦਾ ਖ਼ਤਰਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI