Punjab Education Minister: ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖਿਆ ਸੁਧਾਰਾਂ ਲਈ ਉਸਾਰੂ ਮਸ਼ਵਰਿਆਂ ਨਾਲ ਅੱਗੇ ਆਉਣ। ਉਨ੍ਹਾਂ ਕਿਹਾ ਹੈ ਕਿ ਅਧਿਆਪਕਾਂ ਦੀ ਸਿਖਲਾਈ (training of teachers) ਲਈ ਐਕਸਚੇਂਜ ਪ੍ਰੋਗਰਾਮ (exchange programs) ਸ਼ੁਰੂ ਕੀਤੇ ਜਾਣਗੇ। ਸ਼ੁਰੂਆਤ ਅਧਿਆਪਕਾਂ ਤੋਂ ਕੀਤੀ ਜਾਵੇਗੀ, ਜਿਨ੍ਹਾਂ ਨੇ ਪੰਜਾਬ ਦੇ ਸਿੱਖਿਆ ਇਨਕਲਾਬ ’ਚ ਮੋਹਰੀ ਬਣਨਾ ਹੈ।


ਸਿੱਖਿਆ ਮੰਤਰੀ ਮੀਤ ਹੇਅਰ ਨੇ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨ ਮਗਰੋਂ ਕਿਹਾ ਕਿ ਦਿੱਲੀ ਦਾ ‘ਸਿੱਖਿਆ ਮਾਡਲ’ ਪੰਜਾਬ ਦੇ ਅਨੁਕੂਲ ਹੈ। ਪੰਜਾਬ ਦੇ ਵਿੱਦਿਅਕ ਖੇਤਰ ’ਚ ਬੁਨਿਆਦੀ ਢਾਂਚਾ ਉਪਲੱਬਧ ਹੈ। ਪੰਜਾਬ ਦੇ ਅਧਿਆਪਕਾਂ ਤੇ ਸਕੂਲੀ ਬੱਚਿਆਂ ’ਚ ਬਹੁਤ ਸੰਭਾਵਨਾਵਾਂ ਹਨ, ਜਿਨ੍ਹਾਂ ਨੂੰ ਨਿਖਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਿੱਖਿਆ ਮਾਡਲ ਦਾ ਇੱਕ ਖ਼ਾਸ ਮੰਤਰ ਇਹ ਨਜ਼ਰ ਪਿਆ ਹੈ ਕਿ ਉੱਥੇ ਬੱਚਿਆਂ ਦੇ ਸ਼ਖ਼ਸੀਅਤ ਉਭਾਰ, ਕਰੀਅਰ ਤੇ ਹੁਨਰ ’ਤੇ ਧਿਆਨ ਕੇਂਦਰਤ ਕੀਤਾ ਜਾਂਦਾ ਹੈ।


ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਦੇ ਸਕੂਲਾਂ ’ਚ ਦੌਰੇ ਦੌਰਾਨ ਬੱਚਿਆਂ ਦਾ ਆਤਮ ਵਿਸ਼ਵਾਸ ਤੇ ਅਧਿਆਪਕਾਂ ਦੇ ਅਧਿਆਪਨ ਤਰੀਕੇ ਪ੍ਰਭਾਵੀ ਲੱਗੇ। ਜਦੋਂ ਸਕੂਲਾਂ ਵਿੱਚ ਉਨ੍ਹਾਂ ਨੇ ਅਮੀਰ ਘਰਾਂ ਦੇ ਬੱਚੇ ਤੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇੱਕੋ ਛੱਤ ਹੇਠ ਦੇਖਿਆ ਤਾਂ ਇਹ ਸੱਚਮੁੱਚ ਸਮਾਜਵਾਦ ਦਾ ਇੱਕ ਨਮੂਨਾ ਸੀ। ਉਹ ਪੰਜਾਬ ਦੇ ਵਿੱਦਿਅਕ ਖੇਤਰ ’ਚ ਸਮਾਜਵਾਦ ਨੂੰ ਹਕੀਕਤ ਵਿੱਚ ਦੇਖਣ ਦੇ ਇੱਛੁਕ ਹਨ, ਜਿਸ ਲਈ ਉਪਰਾਲੇ ਕੀਤੇ ਜਾਣਗੇ।


ਉਨ੍ਹਾਂ ਕਿਹਾ ਕਿ ਵਿੱਦਿਅਕ ਸੁਧਾਰਾਂ ਲਈ ਇੱਕ ਰੋਡਮੈਪ ਤਿਆਰ ਕੀਤਾ ਜਾਵੇਗਾ, ਜਿਸ ਤਹਿਤ ਪਹਿਲੇ ਪੜਾਅ ਵਿੱਚ ਅਜਿਹੇ ਮਾਡਲ ਸਕੂਲ ਤਿਆਰ ਕੀਤੇ ਜਾਣਗੇ, ਜਿਨ੍ਹਾਂ ਦੇ ਬੱਚਿਆਂ ਤੇ ਅਧਿਆਪਕਾਂ ’ਚ ਸਭ ਕੁਝ ਉਹ ਦੇਖਣ ਨੂੰ ਮਿਲੇਗਾ, ਜੋ ਦਿੱਲੀ ਦੇ ਸਿੱਖਿਆ ਮਾਡਲ ’ਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੁਧਾਰਾਂ ’ਚ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਦੀ ਹਿੱਸੇਦਾਰੀ ਯਕੀਨੀ ਬਣਾਈ ਜਾਵੇਗੀ।


ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਕੂਲਾਂ ’ਚ ਰੈਗੂਲਰ ਦੌਰੇ ਕਰਨਗੇ ਤੇ ਜ਼ਮੀਨੀ ਹਕੀਕਤ ਜਾਣ ਕੇ ਅਗਲੇ ਕਦਮ ਪੁੱਟਣਗੇ। ਮੀਤ ਹੇਅਰ ਅਨੁਸਾਰ ਦਿੱਲੀ ਦਾ ਸਿੱਖਿਆ ਮਾਡਲ ਪੰਜਾਬ ’ਚ ਲਾਗੂ ਕਰਨ ’ਚ ਬਹੁਤੀ ਔਖ ਨਹੀਂ ਆਵੇਗੀ। ਪੰਜਾਬ ਦੇ ਸਕੂਲੀ ਢਾਂਚੇ ਤੇ ਅਧਿਆਪਕਾਂ ਦੀ ਗ੍ਰੇਡਿੰਗ ਕੀਤੀ ਜਾਵੇਗੀ ਤੇ ਜਿੱਥੇ ਕਿਤੇ ਕਮਜ਼ੋਰੀਆਂ ਹੋਣਗੀਆਂ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਨਜਿੱਠਿਆ ਜਾਵੇਗਾ।


ਇਹ ਵੀ ਪੜ੍ਹੋ: Cannes 2022: ਐਕਟਰਸ Deepika Padukone ਹੋਵੇਗੀ ਕਾਨਸ ਫਿਲਮ ਫੈਸਟੀਵਲ ਜਿਊਰੀ ਦਾ ਹਿੱਸਾ, ਜਾਣੇ ਕਦੋਂ ਸ਼ੁਰੂ ਹੋ ਰਿਹਾ ਫੈਸਟੀਵਲ



Education Loan Information:

Calculate Education Loan EMI