ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਮੁੰਬਈ: ਕਾਨਸ ਫਿਲਮ ਫੈਸਟੀਵਲ (Cannes Film Festival) ਵਲੋਂ ਮੰਗਲਵਾਰ ਨੂੰ ਜਿਊਰੀ ਦਾ ਐਲਾਨ ਕੀਤਾ ਗਿਆ। ਇਸ ਵਾਰ ਐਕਟਰਸ ਦੀਪਿਕਾ ਪਾਦੁਕੋਣ (Deepika Padukone) ਫਿਲਮ ਫੈਸਟੀਵਲ ਦੇ 75ਵੇਂ ਐਡੀਸ਼ਨ ਵਿੱਚ ਜਿਊਰੀ ਦਾ ਹਿੱਸਾ ਹੋਵੇਗੀ। ਇਸ ਦੇ ਨਾਲ ਹੀ ਫ੍ਰੈਂਚ ਅਦਾਕਾਰ ਵਿਨਸੇਂਟ ਲਿੰਡਨ ਜਿਊਰੀ ਦੇ ਚੇਅਰਮੈਨ ਹੋਣਗੇ। ਕਾਨਸ ਫਿਲਮ ਫੈਸਟੀਵਲ 17 ਤੋਂ 28 ਮਈ ਤੱਕ ਕੀਤਾ ਜਾਵੇਗਾ।


ਇਹ ਜਿਊਰੀ ਦੇ ਮੈਂਬਰ


ਕਾਨਸ ਫਿਲਮ ਫੈਸਟੀਵਲ ਦੀ ਜਿਊਰੀ 'ਚ ਦੀਪਿਕਾ ਪਾਦੁਕੋਣ ਤੋਂ ਇਲਾਵਾ ਅਦਾਕਾਰਾ ਰੇਬੇਕਾ ਹੌਲ, ਸਵੀਡਨ ਤੋਂ ਨੂਮੀ ਰੈਪੇਸ, ਇਟਲੀ ਤੋਂ ਫਿਲਮ ਨਿਰਮਾਤਾ ਜੈਸਮੀਨ ਟਰਨਕਾ, ਈਰਾਨ ਤੋਂ ਅਸਗਰ ਫਰਹਾਦੀ ਸ਼ਾਮਲ ਹਨ। ਇਸ ਦੇ ਨਾਲ ਹੀ ਅਮਰੀਕਾ ਦੇ ਜੈਫ ਨਿਕੋਲਸ ਤੇ ਨਾਰਵੇ ਦੇ ਜੋਚਿਨ ਟਰੀਅਰ ਨੂੰ ਵੀ ਜਿਊਰੀ ਦਾ ਹਿੱਸਾ ਬਣਾਇਆ ਗਿਆ ਹੈ।






2017 'ਚ ਕਾਨਸ ਫਿਲਮ ਫੈਸਟੀਵਲ 'ਚ ਡੈਬਿਊ ਕਰਨ ਵਾਲੀ ਐਕਟਰਸ ਦੀਪਿਕਾ ਪਾਦੁਕੋਣ ਨੇ ਇੰਸਟਾਗ੍ਰਾਮ 'ਤੇ ਇਹ ਜਾਣਕਾਰੀ ਦਿੱਤੀ। ਦੀਪਿਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਜਿਊਰੀ ਨਾਲ ਆਪਣੀ ਤਸਵੀਰ ਪੋਸਟ ਕੀਤੀ ਹੈ। ਦੀਪਿਕਾ ਨੇ ਕਈ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਆਪਣਾ ਜਲਵਾ ਬਿਖੇਰਿਆ ਹੈ ਪਰ ਇਸ ਵਾਰ ਉਹ ਜਿਊਰੀ ਮੈਂਬਰ ਦੀ ਭੂਮਿਕਾ ਨਿਭਾਏਗੀ।


ਭਾਰਤੀ ਫਿਲਮ ਨਿਰਮਾਤਾ ਸ਼ੌਨਕ ਸੇਨ ਦੀ ਡੌਕਿਊਮੈਂਟਰੀ ਫਿਲਮ 'ਆਲ ਦੈਟ ਬਰੇਥਸ' ਇਸ ਸਾਲ ਕਾਨਸ ਫਿਲਮ ਫੈਸਟੀਵਲ ਦੇ ਖਾਸ ਸਕ੍ਰੀਨਿੰਗ ਵਿੱਚ ਪ੍ਰੀਮੀਅਰ ਹੋਵੇਗੀ। ਇਸ ਦੇ ਨਾਲ ਹੀ 75ਵੇਂ ਸਮਾਰੋਹ 'ਚ ਹਾਲੀਵੁੱਡ ਦੇ ਮਸ਼ਹੂਰ ਮਵੇਰਿਕ ਤੇ ਐਲਵਿਸ ਪ੍ਰੈਸਲੀ ਦੀ ਬਾਇਓਪਿਕ ਵੀ ਦਿਖਾਈ ਜਾਵੇਗੀ। ਇਸ ਤੋਂ ਇਲਾਵਾ ਪਾਕਿਸਤਾਨ ਦੀ ਫਿਲਮ 'ਜਾਏਲੈਂਡ' ਨੂੰ ਵੀ ਐਂਟਰੀ ਮਿਲੀ ਹੈ।


ਦੀਪਿਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ 'ਗਹਿਰਾਈਆਂ' 'ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਹੁਣ ਉਹ ਜਲਦ ਹੀ ਸ਼ਾਹਰੁਖ ਖ਼ਾਨ ਤੇ ਜਾਨ ਅਬ੍ਰਾਹਮ ਨਾਲ 'ਪਠਾਨ' 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਹ ਰਿਤਿਕ ਰੋਸ਼ਨ ਨਾਲ 'ਫਾਈਟਰ' ਅਤੇ ਅਮਿਤਾਭ ਬੱਚਨ ਨਾਲ 'ਦ ਇੰਟਰਨ' 'ਚ ਵੀ ਨਜ਼ਰ ਆਵੇਗੀ।


ਇਹ ਵੀ ਪੜ੍ਹੋ