PSEB Class 10 Results: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸ਼ੁੱਕਰਵਾਰ ਨੂੰ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ, ਜਿਸ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਸੰਤ ਮੋਹਨ ਦਾਸ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ ਦੀਆਂ ਦੋ ਵਿਦਿਆਰਥਣਾਂ ਗਗਨਦੀਪ ਕੌਰ ਤੇ ਨਵਜੋਤ ਕੌਰ ਅਵੱਲ ਰਹੀਆਂ। ਗਗਨਦੀਪ ਨੇ 650 ਵਿੱਚੋਂ 650 ਅੰਕਾਂ ਭਾਵ 100 ਫੀਸਦੀ ਅੰਕ ਲੈ ਕੇ ਟਾਪ ਕੀਤਾ। ਨਵਜੋਤ 648 ਅੰਕ ਲੈ ਕੇ ਦੂਜੇ ਸਥਾਨ ਪ੍ਰਾਪਤ ਕੀਤਾ।



ਗਗਨਦੀਪ ਕੌਰ ਨੇ ਕਾਮਯਾਬੀ ਦਾ ਦੱਸਿਆ ਰਾਜ਼ 



ਗਗਨਦੀਪ ਕੌਰ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਬੈਂਕਿੰਗ ਖੇਤਰ ਵਿੱਚ ਕਾਮਯਾਬ ਹੋਣਾ ਹੈ। ਇਸ ਲਈ ਉਸ ਨੇ ਇੱਕ ਟੀਚਾ ਵੀ ਤੈਅ ਕੀਤਾ ਹੈ। ਉਹ ਨਿਯਮਿਤ ਤੌਰ 'ਤੇ ਆਪਣੇ ਕੋਰਸ ਦੀ ਪੜ੍ਹਾਈ ਕਰਦੀ ਰਹਿੰਦੀ ਹੈ। ਔਸਤਨ, ਉਹ ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ 4 ਤੋਂ 5 ਘੰਟੇ ਅਧਿਐਨ ਕਰਨ ਲਈ ਕੱਢਦੀ ਹੈ। 


ਉਸ ਨੂੰ ਜੋ ਵੀ ਸ਼ੰਕਾ ਹੁੰਦੀ ਸੀ, ਉਹ ਸਕੂਲ ਵਿੱਚ ਅਧਿਆਪਕਾਂ ਨੂੰ ਮਿਲ ਕੇ ਦੂਰ ਕਰ ਲੈਂਦੀ ਸੀ। ਉਸ ਨੇ ਦੱਸਿਆ ਕਿ ਨੋਟਸ ਜ਼ਿਆਦਾ ਕੰਮ ਆਏ। ਗਗਨਦੀਪ ਨੇ ਦੱਸਿਆ ਕਿ ਉਹ ਕੈਰਮਬੋਰਡ ਦੀ ਖਿਡਾਰਨ ਹੈ ਤੇ ਸਟੇਟ ਲੇਵਲ 'ਤੇ ਕਈ ਮੁਕਾਬਲਿਆਂ ਵਿਚ ਹਿੱਸਾ ਲੈ ਚੁੱਕੀ ਹੈ।



ਨਵਜੋਤ ਦਾ ਇੰਜੀਨੀਅਰ ਬਣਨ ਦਾ ਸੁਪਨਾ 



ਦੂਜੇ ਸਥਾਨ 'ਤੇ ਰਹੀ ਨਵਜੋਤ ਕੌਰ ਨੇ ਦੱਸਿਆ ਕਿ ਉਸ ਦਾ ਸੁਪਨਾ ਇੰਜੀਨੀਅਰ ਬਣਨ ਦਾ ਹੈ। ਉਸ ਨੂੰ ਖੁਸ਼ੀ ਹੈ ਕਿ ਉਸ ਦੇ ਨਾਲ ਪੜ੍ਹਣ ਵਾਲੀ ਗਗਨਦੀਪ ਕੌਰ ਟਾਪਰ ਹੈ। ਉਸ ਦੇ 2 ਨੰਬਰ ਗਗਨਦੀਪ ਤੋਂ ਘੱਟ ਹਨ, ਇਸ ਲਈ ਉਹ ਦੂਜੇ ਸਥਾਨ 'ਤੇ ਰਹਿ ਗਈ ਹੈ, ਪਰ ਕੋਈ ਸਮੱਸਿਆ ਨਹੀਂ। 


ਉਸ ਨੇ ਕਿਹਾ ਕਿ ਉਹ ਹੋਰ ਮਿਹਨਤ ਕਰੇਗੀ ਤਾਂ ਜੋ ਭਵਿੱਖ ਵਿੱਚ ਉਹ ਵੀ ਟਾਪਰ ਬਣ ਸਕੇ। ਰੋਜ਼ਾਨਾ ਸਾਢੇ 4 ਤੋਂ 5 ਘੰਟੇ ਪੜ੍ਹਾਈ ਕੀਤੀ। ਨਵਜੋਤ ਕੌਰ ਵੀ ਸਟੇਟ ਲੇਵਲ 'ਤੇ ਕੈਰਮਬੋਰਡ ਖੇਡ ਚੁੱਕੇ ਹੈ। ਉਹ ਵਿਦੇਸ਼ ਪੜ੍ਹੇਗੀ ਤੇ ਫਿਰ ਪੰਜਾਬ ਆ ਕੇ ਕੰਮ ਕਰੇਗੀ। ਨਵਜੋਤ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਕਿਸਾਨ ਪਿਤਾ ਤੇ ਅਧਿਆਪਕਾਂ ਨੂੰ ਦਿੱਤਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ


Education Loan Information:

Calculate Education Loan EMI